Indi - eBook Edition
The 10 New Life-Changing Skills (Punjabi) | ਜ਼ਿੰਦਗੀ ਨੂੰ ਬਦਲਣ ਦੇ 10 ਨਵੇਂ ਹੁਨਰ

The 10 New Life-Changing Skills (Punjabi) | ਜ਼ਿੰਦਗੀ ਨੂੰ ਬਦਲਣ ਦੇ 10 ਨਵੇਂ ਹੁਨਰ

Sold by: Autumn Art
Up to 20% off
Paperback
280.00    350.00
Quantity:

ਰਾਜੇਸ਼ ਸ਼ਿਰੀਵਾਸਤਵਾ ਨੇ ਆਈ.ਆਈ.ਟੀ. ਕਾਨਪੁਰ ਅਤੇ ਆਈ.ਆਈ.ਐਮ ਬੈਂਗਲੌਰ ਤੋਂ ਗਰੈਜੂਏਸ਼ਨ ਕੀਤੀ। ਉਨ੍ਹਾਂ ਕੋਲ ਸਾਢੇ ਤਿੰਨ ਦਹਾਕਿਆਂ ਦਾ ਕਾਰਪੋਰੇਟ ਅਤੇ ਅਕਾਦਮਿਕ ਤਜਰਬਾ ਹੈ। ਯੂਨਾਈਟਿਡ ਸਪਿਰਟਸ (ਹੁਣ ਡਿਆਜੀਓ ਇੰਡੀਆ) ਵਿੱਚ ਉਨ੍ਹਾਂ ਨੇ ਭਾਰਤ ਦੇ ਬਹੁਤ ਲੋਕਪ੍ਰਿਅ ਅਤੇ ਸਥਾਪਤ ਅਲਕੋਹਲਕ ਬ੍ਰਾਂਡਾਂ ਜਿਵੇਂ ਮੈਕਡਾਵੇਲ ਸਿਗਨੇਚਰ, ਰਾਇਲ ਚੈਲੰਜ, ਬੈਗਪਾਈਪਰ ਅਤੇ ਬਲਿਊ ਰਿਬੈਂਡ ਡਿਊਟ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਤਰੱਕੀ ਕਰ ਕੇ ਉਹਨਾਂ ਜੇਕੇ ਹੈਲੇਨ ਕਰਟਿਸ ਕੰਪਨੀ ਦੀ ਪ੍ਰਧਾਨਗੀ ਹਾਸਲ ਕੀਤੀ, ਜਿਥੇ ਉਹਨਾਂ ਨੇ ਪਾਰਕ ਐਵੇਨਿਯੂ ਡੀਓਡਰੈਂਟ ਨੂੰ ਇੱਕ ਇਤਰ ਦੇ ਤੌਰ 'ਤੇ ਦੁਬਾਰਾ ਲਾਂਚ ਕਰਕੇ ਇੱਕ ਕੰਪਨੀ ਅਤੇ ਡੀਓਡਰੈਂਟ ਸ਼੍ਰੇਣੀ ਵਿੱਚ ਦੁਬਾਰਾ ਪ੍ਰਾਣ ਫੂਕੇ। ਅੱਜ ਇਹ ‘ਇਤਰ’ ਡਿਓਡਰੈਂਟ ਸ਼੍ਰੇਣੀ ਵਿੱਚ ਸਿਰਮੌਰ ਲਾਭਕਾਰੀ ਬਣ ਗਿਆ ਹੈ। 2008 ਤੋਂ ਉਨ੍ਹਾਂ ਨੇ ਆਪਣਾ ਧਿਆਨ ਅਧਿਆਪਨ ਅਤੇ ਕਾਰਪੋਰੇਟ ਵਰਕਸ਼ਾਪਾਂ ਵੱਲ ਸੇਧਤ ਕੀਤਾ ਹੈ। ਇੱਕ ਸਿੱਖਿਅਕ ਵਜੋਂ ਉਨ੍ਹਾਂ ਨੇ ਐਸ.ਪੀ.ਜੈਨ ਸਕੂਲ ਆਫ ਗਲੋਬਲ ਮੈਨੇਜਮੈਂਟ ਵਿੱਚ ਪੜ੍ਹਾਇਆ ਹੈ। ਇਕ ਕਾਰਪੋਰੇਟ ਵਜੋਂ ਉਨ੍ਹਾਂ ਨੇ ਹੋਰਨਾਂ ਸਮੇਤ ਸੀਮੰਜ਼ ਇੰਡੀਆ, ਮਰਸੀਡੀਜ਼-ਬੈਂਜ਼ ਰਿਸਰਚ ਸੈਂਟਰ ਅਤੇ ਰਿਲਾਇੰਸ ਇੰਡਸਟਰੀਜ਼ ਵਰਗੀਆਂ ਸ਼ਾਨਦਾਰ ਕੰਪਨੀਆਂ ਨਾਲ ਕੰਮ ਕੀਤਾ ਹੈ। ਉਨ੍ਹਾਂ ਦੇ ਸਾਰੇ ਕੈਰੀਅਰ ਦੌਰਾਨ ਉਹਦੇ ਕਾਲਮ ਅਤੇ ਲਿਖਤਾਂ ਭਿੰਨ ਭਿੰਨ ਪ੍ਰਕਾਸ਼ਨਾਂ ਵਿੱਚ ਪ੍ਰਕਾਸ਼ਿਤ ਹੋਈਆਂ ਹਨ, ਜਿਨ੍ਹਾਂ ਵਿੱਚ ਆਊਟਲੁੱਕ, ਟੈਲੀਗਰਾਫ, ਮਿਡ-ਡੇ, ਬਿਜ਼ਨੈਸ ਸਟੈਂਡਰਡ ਅਤੇ ਮਿੰਟ ਸ਼ਾਮਲ ਹਨ। ਪੈਂਗੂਇਨ ਰੈਂਡਮ ਹਾਊਸ ਨੇ ਉਨ੍ਹਾਂ ਦੀ ਪਹਿਲੀ ਕਿਤਾਬ, ਦ ਨਿਊ ਰੂਲਜ਼ ਆਫ ਬਿਜ਼ਨਸ ਪ੍ਰਕਾਸ਼ਿਤ ਕੀਤੀ, ਜਿਹੜੀ ਕਿ ਛੇਤੀ ਹੀ ਇੱਕ ਬੈਸਟ ਸੈਲਰ ਬਣ ਗਈ। ਇਹ ਉਨ੍ਹਾਂ ਦੀ ਦੂਜੀ ਕਿਤਾਬ ਹੈ। ਉਹ ਆਪਣੀ ਪਤਨੀ ਸ਼ੈਲੀ ਨਾਲ ਮੁੰਬਈ ਵਿੱਚ ਰਹਿੰਦੇ ਹਨ।