“ਪੱਥਰ ’ਚ ਵਗਦੀ ਨਦੀ” ਪਾਲ ਕੌਰ ਦੀ ਦਸਵੀਂ ਕਾਵਿ-ਪੁਸਤਕ ਹੈ। ਇਨ੍ਹਾਂ ਕਵਿਤਾਵਾਂ ਵਿੱਚ ਉਹ ਪਿਛਲੇ ਪੰਜ ਛੇ ਸਾਲਾਂ ਦੇ ਦੇਸ਼ ਤੇ ਸਮਾਜ ਦੇ ਸਮਕਾਲੀ ਹਾਲਾਤ ਦੀ ਗੱਲ ਕਰਦੀ, ਸੰਘਰਸ਼ਸ਼ੀਲ ਮੋਰਚਿਆਂ ਅਤੇ ਔਰਤਾਂ ਲਈ ਜ਼ਿੰਦਾਬਾਦ ਕਰਦੀ ਅਤੇ ਰਾਜਨੀਤਿਕ ਸਤ੍ਹਾ ਤੇ ਪਿਤਰਕੀ ਨੂੰ ਸਵਾਲ ਕਰਦੀ ਹੈ। ਕਰੋਨਾ ਟਾਈਮਜ਼ ਤੋਂ ਲੈ ਕੇ ਟਰਾਲੀ ਟਾਈਮਜ਼ ਵਿੱਚੋਂ ਹੁੰਦੀ ਹੋਈ ਜੰਗ ਦੀ ਰਾਜਨੀਤੀ ਉੱਪਰ ਤਿਊੜੀ ਪਾਉਂਦੀ ਜਾਪਦੀ ਹੈ। ਕਿਤੇ ਆਪਣੀ ਉਮਰ ਤੇ ਤਜੁਰਬੇ ਨੂੰ ਦਰਸ਼ਨ ਵਿੱਚ ਉਤਾਰਦੀ ਹੈ ਅਤੇ ਕਿਤੇ ਬੰਦੇ ਤੇ ਕੁਦਰਤ ਦੇ ਟੁੱਟ ਗਏ ਸੰਵਾਦ ਦੇ ਦਰਦ ਨੂੰ ਬਿਆਨ ਕਰਦੀ ਹੈ। ਸਾਰਾ ਦਰਸ਼ਨ, ਧਰਮ ਤੇ ਅਧਿਆਤਮ ਪ੍ਰਕਿਰਤੀ ਦੇ ਸਵੀਕਾਰ ਦੀ ਹੀ ਗੱਲ ਕਰਦਾ ਹੈ, ਪਰ ਪ੍ਰਕਿਰਤੀ ਤੋਂ ਭੱਜਿਆ ਇਨਸਾਨ ਭੁੱਲ ਗਿਆ ਹੈ ਕਿ ਉਸ ਨੂੰ ਥਾਹ ਤੇ ਪਨਾਹ ਤਾਂ ਇਸੇ ਵਿੱਚ ਹੀ ਮਿਲੇਗੀ। ਇਹੀ ਵਿਸ਼ਵਾਸ ਇਨ੍ਹਾਂ ਕਵਿਤਾਵਾਂ ਵਿੱਚ ਸਿਰਜਿਆ ਗਿਆ ਹੈ।
- ਪ੍ਰਕਾਸ਼ਕ