Indi - eBook Edition
Honi Ikk Desh Di | ਹੋਣੀ ਇਕ ਦੇਸ਼ ਦੀ

Honi Ikk Desh Di | ਹੋਣੀ ਇਕ ਦੇਸ਼ ਦੀ

Sold by: Autumn Art
Up to 15% off
Paperback
ISBN: 978-93-49217-69-0
299.00    350.00
Quantity:

‘ਹੋਣੀ ਇਕ ਦੇਸ਼ ਦੀ’ ਨਾਵਲ ਦੀ ਕਰਮ-ਭੂਮੀ ਪੰਜਾਬ ਤੋਂ ਇਲਾਵਾ ਬੰਗਾਲ, ਦਿੱਲੀ, ਕਸ਼ਮੀਰ ਅਤੇ ਵਿਦੇਸ਼ ਵੀ ਹੈ, ਪਰ ਇਸ ਦੇ ਮਰਕਜ਼ੀ ਬਿਰਤਾਂਤ ਦਾ ਕੇਂਦਰ ਪੰਜਾਬ ਦੇ ਮਾਰੀਤੀ ਪਿੰਡ ਦੀ ਆਰਥਿਕ-ਸਾਂਸਕ੍ਰਿਤਿਕ ਗਤੀਵਿਧੀ ਹੈ। ਨਾਵਲਕਾਰ ਇਸ ਪਿੰਡ ਦੀ ਉਕਤ ਗਤੀਵਿਧੀ ਨੂੰ ਨਾਵਲ ਦੇ ਮੁੱਖ ਚਿਹਨ ਵਜੋਂ ਪ੍ਰਤਿਬਿੰਬਤ ਕਰਨ ਵਿਚ ਸਫਲ ਹੋਇਆ ਹੈ। ਪਿੰਡ ਦੇ ਮਨੁੱਖੀ ਪਾਤਰਾਂ ਤੋਂ ਬਿਨਾ ਇਸ ਦੇ ਬਾਲ-ਪਾਤਰ, ਪਸ਼ੂ-ਪਾਤਰ, ਰੁੱਖ-ਪਾਤਰ (ਬੋਹੜ) ਸਮਕਾਲ ਦੇ ਅੰਤਰ-ਵਿਰੋਧਾਂ ਦੀ ਗਹਿਰਾਈ ਨੂੰ ਮਾਪਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਤੋਂ ਵੀ ਅੱਗੇ ਪਿੰਡ ਦੀ ਚਰਾਂਦ, ਸੱਥ, ਮੇਲਾ; ਗੱਲ ਕੀ ਪਿੰਡ ਦਾ ਹਰ ਵਿਅਕਤੀ, ਵਸਤੂ, ਵਰਤਾਰਾ ਆਪਣੇ ਵੇਲ਼ੇ ਦੇ ਪ੍ਰਵਕਤਾ ਬਣ ਜਾਂਦੇ ਹਨ।