ਬਲਰਾਮ ਦਾ ਲਿਖਿਆ ਨਾਟਕ ‘ਗਾਂਧੀ ਭਾਰਤ ਛੋੜੋ’ ਸੱਚ ਮੁੱਚ ਤਜੁਰਬਾ ਹੈ। ਇਸ ਨਾਟਕ ਵਿੱਚ ਉਹ ਇਤਿਹਾਸਿਕ ਪਾਤਰਾਂ ਦੀਆਂ ਪਰਤਾਂ ਖੋਲਣ ਦੀ ਕੋਸ਼ਿਸ਼ ਕਰ ਰਿਹਾ। ਜਿਨਾਂ ਪਾਤਰਾਂ ਬਾਰੇ ਸਾਡੀ ਇੱਕ ਬਣੀ ਬਣਾਈ ਧਾਰਨਾ ਹੈ ਉਸਨੂੰ ਤੋੜਦਾ ਹੈ। ਨਾਟਕ ਵਿੱਚ ਨਾਟਕ ਦੀ ਰਿਹਸਲ ਚੱਲ ਰਹੀ ਹੈ। ਜਿਸ ਵਿੱਚ ਹੌਲੀ ਹੌਲੀ ਸਾਰੇ ਪਾਤਰ ਐਂਟਰੀ ਲੈਂਦੇ ਹਨ। ਉਨਾਂ ਦੇ ਸੰਵਾਦਾਂ ਦੇ ਅਰਥ ਕਈ ਲੇਅਰਜ ਵਿੱਚ ਨੇ। ਕਈ ਵਾਰ ਪੜਦਿਆਂ ਲੱਗਦਾ ਹੈ ਜਿਵੇਂ ਇਹ ਨਾਟਕ absurd ਸ਼ੈਲੀ ਵਿੱਚ ਹੋਵੇ। ਕਈ ਵਾਰ ਲੱਗਦਾ ਹੈ ਕਿ ਇੱਕ ਦ੍ਰਿਸ਼ ਹੀ ਆਪਣੇ ਆਪ ਚ ਪੂਰਾ ਨਾਟਕ ਹੈ। ਬਲਰਾਮ ਦੇ ਨਾਟਕਾਂ ਨੂੰ ਖੇਡਣਾ ਆਪਣੇ ਆਪ ਵਿੱਚ ਇੱਕ ਚੈਲੇੰਜ ਹੈ ਜਿਸ ਦੇ ਲਈ ਬਹੁਤ ਸਾਰਾ ਇਤਿਹਾਸਿਕ ,ਰਾਜਨੀਤਿਕ ਗਿਆਨ ਤੇ ਅਧਿਅਨ ਕੀਤਾ ਹੋਣਾ ਜਰੂਰੀ ਹੈ। ਮੈਂ ਬਲਰਾਮ ਦਾ ਲਿਖਿਆ ਨਾਟਕ ਦਾਸਤਾਨੇ ਭਗਤ ਸਿੰਘ ਖੇਡ ਚੁੱਕੀ ਹਾਂ। ਜਿਸ ਨੂੰ ਖੇਡਣ ਵਿੱਚ ਮੈਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਕਿਉਂਕਿ ਉਸ ਵਿੱਚ ਦ੍ਰਿਸ਼ ਤੇ ਘਟਨਾਵਾਂ ਤਰਤੀਬ ਵਿੱਚ ਨਹੀਂ ਸਨ। ਪਰ ਫਿਰ ਵੀ ਉਹ ਆਪਣੇ ਆਪ ਚ ਇੱਕ ਪੂਰਾ ਨਾਟਕ ਸੀ, ਜੋ ਸ਼ਾਇਦ ਰਵਾਇਤੀ ਨਾਟਕਾਂ ਤੋਂ ਬਿਲਕੁਲ ਅਲੱਗ ਸੀ। ਇਸੇ ਤਰ੍ਹਾਂ ਇਸ ਨਾਟਕ ਵਿੱਚ ਵੀ ਅੰਤਰ ਦਵੰਦ ਚਲਦਾ ਰਹਿੰਦਾ ਹੈ ਪਾਤਰਾਂ ਦਾ ਵੀ ਤੇ ਪਾਤਰਾਂ ਨੂੰ ਕਰਨ ਵਾਲੇ ਕਲਾਕਾਰਾਂ ਦਾ ਵੀ। ਇਸ ਨਾਟਕ ਨੂੰ ਪੜ੍ਹ ਕੇ ਲੱਗਾ ਜਿਵੇਂ ਨਾਟਕ masses ਲਈ ਨਹੀਂ ਕਲਾਸਿਜ ਲਈ ਹੋਵੇ। ਇਸ ਵਿਲੱਖਣ ਨਾਟਕ ਨੂੰ ਲਿਖਣ ਲਈ ਮੈਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦੀ ਹਾਂ।
- ਸੰਗੀਤਾ ਗੁਪਤਾ