ਕ੍ਰੀਏਟਿਵ ਲੇਖਕ ਜਿਸ ਭਾਸ਼ਾ ਵਿਚ ਲਿਖਦਾ ਉਸ ਭਾਸ਼ਾ ਦੀ ਬਣਤ ਵੀ ਬਣਾਂਦਾ। ਭਾਸ਼ਾ ਨੂੰ ਰਵਾਇਤੀ ਬੋਝ ਤੋਂ ਮੁਕਤ ਕਰਨਾ ਸਭਿਆਚਾਰ ਨੂੰ ਗਤੀਮੁਖ ਕਰਨਾ ਹੈ।
ਜਸਵੰਤ ਦੀਦ ਰਵਾਇਤੀ ਭਾਸ਼ਾ ਬਣਤ ਦਾ ਕਾਟਾ-ਮਾਰ ਹੈ। ਅਜਿਹਾ ਕਰਦਿਆਂ ਉਹ ਨਵੇਂ ਵਿਸਤਾਰ ਪੈਦਾ ਕਰਦਾ ਹੈ। ਇਸ ਕਾਰਜ ਦਾ ਆਪਣਾ ਮੈਜਿਕ ਹੈ। ਬਲਵੰਤ ਗਾਰਗੀ ਨੇ ਵਾਰਤਕੀ ਮਾੱਡਲ ਨੂੰ ਦ੍ਰਿਸ਼ਟਮੁੱਖ ਬਣਾ ਦਿੱਤਾ; ਇਹਦੇ ਅਨੁਕੂਲ ਭਾਸ਼ਾ ਸਿਰਜੀ। ਪਾਠਕ ਲੁਤਫ਼ ਪ੍ਰਾਪਤ ਕਰਦੇ ਰਹੇ।
ਜਸਵੰਤ ਦੀਦ ਦੀ ਵਾਰਤਕ ਮਨੁੱਖੀ ਵਿਸੰਗਤੀਆਂ/ਟੇਢਾਂ ਦੀ ਪੇਸ਼ਕਾਰੀ ਰਾਹੀਂ ਹੁਲਾਸ ਪੈਦਾ ਕਰਦੀ ਹੈ। ਉਹਦੇ ਲਘੂ ਫਿਕਰਿਆਂ ਦੀ ਸਹਿਜ ਗਤੀ ਸਰਵ-ਦ੍ਰਿਸ਼ੀ ਵਿਸਤਾਰਾਂ ਵਾਲੀ ਹੈ।
- ਗੁਰਬਚਨ