ਮੇਰੇ ਨਾਲ਼ ਹੋਰ ਲੋਕ ਵੀ ਹੈ ਨ ਜਿਨ੍ਹਾਂ ਦੇ ਇਸ ਕਿਤਾਬ ਬਾਰੇ ਆਪੋ-ਆਪਣੇ ਵਿਚਾਰ ਨ, ਤੇ ਅਸੀਂ ਅਕਸਰ ਇਕ-ਦੂਜੇ ਨਾਲ਼ ਸਹਿਮਤ ਨਹੀਂ ਹੋਵੰਦੇ। ਸਮਝੋ ਸਾਡੇ ਕੋਲ਼ ‘ਇਕ ਨੁਕਤੇ’ ਵਾਲ਼ਾ ‘ਇਕ ਹਾਸਿਲ’ ਹੈ-ਨਾ। ਮੈਂ ਸਾਰਿਆਂ ਨੂੰ ਬੋਲ-ਲੈਣ ਦੇਂਦਾ ਵਾਂ, ਭਾਵੇਂ ਮੇਰੇ ਨਾਲ਼ ਬਹੁਤੀ ਰੋਕ-ਟੋਕ ਵੀ ਹੋਵੰਦੀ ਰਹਿੰਦੀ ਏ। ਕਿਸੇ ਦੀ ਵੀ ਤਰੀਕ ਆਪਸ ’ਚ ਨਹੀਂ ਰਲ਼ਦੀ। ਲੜਦੇ ਨ ਕਿ ਓਦੋਂ ਦੀ ਨਹੀਂ, ਓਦੋਂ ਦੀ ਗੱਲ ਏ, ਓਹ ਬੰਦਾ ਨਹੀਂ ਕੋਈ ਗੰਢੋਯਾ ਸਾ, ਆਦਿ-ਆਦਿ।
ਇਨ੍ਹਾਂ ਛਲੇਡਿਆਂ ਨੂੰ ਮੇਰਾ ਵਿਹੜਾ ਪੱਟਣੋ ਕੌਣ ਹਟਾਵੇ? ਫਿਰ ਮੈਂ ਸੋਚਦਾ ਵਾਂ ਕਿ ਲਿਖ ਦੇਵਾਂ ਜੋ ਕੁਝ ਵੀ ਬੋਲੀ ਜਾਵੰਦੇ ਨ? ਮੈਨੂੰ ਪਤਾ ਏ ਏਨ੍ਹਾਂ ਨੇ ਮੰਨਣਾ ਤਾਂ ਹੈ-ਨਹੀਂ।