ਮਹਾਂਯਾਤਰਾ ਲੇਖਕ ਦੀਆਂ ਪਿਛਲੇ 30 ਸਾਲਾਂ ਦੌਰਾਨ ਵਿਦੇਸ਼ ਲਟੋਰੀਆਂ ਦੀ ਉਪਜ ਹੈ। ਦੇਸ਼ ਹਨ : ਫਰਾਂਸ, ਇੰਗਲੈਂਡ, ਸਕੌਟਲੈਂਡ, ਇਟਲੀ, ਹੌਲੈਂਡ, ਜਰਮਨੀ, ਜਾਪਾਨ ਤੇ ਕੈਨੇਡਾ/ਅਮਰੀਕਾ।
ਇਹ ਰਵਾਇਤੀ ਤਰਜ਼ ਦਾ ਸਫ਼ਰਨਾਮਾ ਨਹੀਂ।
ਬਦੇਸ਼ਾਂ ਵਿਚ ਪੰਜਾਬੀ ਬੰਦੇ ਦੀ ਹਯਾਤੀ ਦੇ ਰਾਹ ਰਸਤੇ ਕਿਹੋ ਜਿਹੇ ਹਨ? ਇਹਦੀ ਜੱਦੋਜਹਿਦ ਦਾ ਲਖਣ ਕੀ ਹੈ? ਕਿਤਾਬ ਮਹਾਂਯਾਤਰਾ ਵਿਚ ਅਜਿਹੇ ਅਨੇਕ ਸੁਆਲ ਪੈਦਾ ਹੁੰਦੇ ਹਨ।
ਯੌਰਪ ਫੇਰੀਆਂ ਦੌਰਾਨ ਮਹਾਂਨਗਰ ਪੈਰਿਸ ਦੇ ਅਨੇਕ ਪਾਸਾਰਾਂ ਨੂੰ ਲੇਖਕ ਨੇ ਕਿਵੇਂ ਦੇਖਿਆ/ਸਮਝਿਆ, ਇਹਦਾ ਦਿਲਚਸਪ ਬਿਆਨ ਕਿਤਾਬ ਵਿਚ ਮੌਜੂਦ ਹੈ।
ਗੁਰਬਚਨ ਵਰਗੀ ਵਾਰਤਕ ਪੰਜਾਬੀ ਵਿਚ ਹੋਰ ਕੋਈ ਨਹੀਂ ਲਿਖਦਾ। ਉਹਦੇ ਬਿਰਤਾਂਤ ਵਿਚਲੀ ਬੌਧਿਕ ਅੰਤਰ-ਲੈਅ ਪਾਠਕ ਨੂੰ ਬੰਨ੍ਹ ਲੈਂਦੀ ਹੈ। ਉਹਦੀ ਹਰ ਨਵੀਂ ਕਿਤਾਬ ਦੀ ਪੰਜਾਬੀ ਪਾਠਕ ਬੇਸਬਰੀ ਨਾਲ ਉਡੀਕ ਕਰਦੇ ਹਨ।