ਸਾਰੇ ਉੱਦਮੀਆਂ ਅਤੇ ਉੱਦਮੀ ਬਣਨ ਦੀ ਇੱਛਾ ਰੱਖਣ ਵਾਲਿਆਂ ਲਈ ਇਕ ਕਿਤਾਬ ਪੜ੍ਹਨੀ ਜ਼ਰੂਰੀ ਹੈ। ਇਹ ਕਾਰੋਬਾਰ ਸ਼ੁਰੂ ਕਰਨ ਲਈ ਇੱਕ ਬੁਨਿਆਦੀ ਮਾਨਸਿਕਤਾ ਨੂੰ ਸਮਝਣ ਵਿੱਚ ਮਦਦ ਕਰੇਗੀ, ਜੋ ਉਹਨਾਂ ਖੇਤਰਾਂ ਨੂੰ ਕਵਰ ਕਰੇਗੀ ਜੋ ਅਜ਼ਮਾਇਸ਼ ਅਤੇ ਗ਼ਲਤੀ ਦੁਆਰਾ ਸਿੱਖੇ ਜਾਂਦੇ ਹਨ।’ ਅਕਾਦਮਿਕ ਹੋਣ ਦੇ ਨਾਤੇ, ਲੇਖਕਾਂ ਨੇ ਆਪਣੇ ਉੱਦਮੀ ਪਿਛੋਕੜ ਅਤੇ ਸਾਲਾਂ ਦੇ ਤਜ਼ਰਬੇ ਨੂੰ ਕੁਸ਼ਲਤਾ ਨਾਲ਼ ਵਰਤਿਆ ਹੈ ਤਾਂ ਜੋ ਕਾਰਜਸ਼ੀਲ ਸੂਝ ਨੂੰ ਯਕੀਨੀ ਬਣਾਇਆ ਜਾ ਸਕੇ। ਅਸਲ-ਸੰਸਾਰ ਦੀਆਂ ਕਈ ਉਦਾਹਰਣਾਂ ਉਹਨਾਂ ਦੇ ਸਿਧਾਂਤਾਂ ਨੂੰ ਇਸ ਤਰੀਕੇ ਨਾਲ਼ ਜੀਵਨ ਵਿੱਚ ਲਿਆਉਂਦੀਆਂ ਹਨ ਜੋ ਪੜ੍ਹਨਾ, ਸਮਝਣਾ ਅਤੇ ਲਾਗੂ ਕਰਨਾ ਆਸਾਨ ਹੈ। ਉੱਦਮੀ ਸੋਚ ਨੂੰ ਤੁਹਾਡੇ ਕਰੀਅਰ ਦੀ ਯੋਜਨਾ ਬਣਾਉਣ ਲਈ ਵੀ ਲਾਗੂ ਕੀਤਾ ਜਾ ਸਕਦਾ ਹੈ। ਅੱਜ ਉਪਲਬਧ ਵਿਕਲਪਾਂ ਦੀ ਵਿਸ਼ਾਲਤਾ ਦੇ ਨਾਲ਼, ਉੱਦਮੀ ਸੋਚ ਇੱਕ ਲੋੜ ਹੈ।
ਇੱਕ ਉੱਦਮੀ ਹੋਣ ਦੇ ਨਾਤੇ, ਮੈਂ ਸ਼ਾਇਦ ਹੀ ਕੋਈ ਅਜਿਹੀ ਕਿਤਾਬ ਦੇਖੀ ਹੋਵੇ ਜੋ ਅਸਲ ਦੁਨੀਆਂ ਦੇ ਪ੍ਰੈਕਟੀਸ਼ਨਰਾਂ ਦੇ ਉੱਦਮਤਾ ਦੇ ਤਜਰਬੇ ਨਾਲ਼ ਸੰਬੰਧਿਤ ਅਕਾਦਮਿਕ ਸੂਝਾਂ ਨੂੰ ਇੰਨੀ ਸਹਿਜਤਾ ਨਾਲ਼ ਜੋੜਦੀ ਹੋਵੇ।
—ਅਭਿਨਯਾ ਚੌਧਰੀ, ਸਹਿ-ਸੰਸਥਾਪਕ,
ਬਿਗ ਬਾਸਕੇਟ ਅਤੇ ਲਾਂਡਰੀਮੇਟ