Savitribai Phule
ਸਵਿੱਤਰੀਬਾਈ ਫੂਲੇ ਭਾਰਤ ਦੀ ਪਹਿਲੀ ਮਹਿਲਾ ਅਧਿਆਪਿਕਾ, ਕਵਿਤ੍ਰੀ ਅਤੇ ਮਹਾਨ ਸਮਾਜ ਸੁਧਾਰਕ ਸਨ। ਉਹਨਾਂ ਦਾ ਜਨਮ 3 ਜਨਵਰੀ 1831 ਨੂੰ ਮਹਾਰਾਸ਼ਟਰ ਦੇ Naigaon ਵਿੱਚ ਹੋਇਆ। ਆਪਣੇ ਪਤੀ ਜੋਤੀਰਾਓ ਫੂਲੇ ਦੇ ਨਾਲ ਮਿਲ ਕੇ ਉਹਨਾਂ ਨੇ 1848 ਵਿੱਚ ਪੁਣੇ ਵਿੱਚ ਕੁੜੀਆਂ ਲਈ ਪਹਿਲਾ ਸਕੂਲ ਖੋਲ੍ਹਿਆ ਅਤੇ ਔਰਤਾਂ ਦੀ ਸਿੱਖਿਆ, ਸਮਾਨਤਾ ਅਤੇ ਜਾਤੀ ਪ੍ਰਥਾ ਦੇ ਖ਼ਿਲਾਫ਼ ਆਵਾਜ਼ ਉਠਾਈ। ਉਹਨਾਂ ਨੇ ਕਵਿਤਾਵਾਂ ਅਤੇ ਲੇਖਾਂ ਰਾਹੀਂ ਸਮਾਜਿਕ ਬਦਲਾਅ ਦਾ ਸੰਦੇਸ਼ ਦਿੱਤਾ। 10 ਮਾਰਚ 1897 ਨੂੰ ਪਲੇਗ ਦੇ ਮਰੀਜ਼ਾਂ ਦੀ ਸੇਵਾ ਕਰਦੇ ਹੋਏ ਉਹਨਾਂ ਦੀ ਮੌਤ ਹੋ ਗਈ, ਪਰ ਉਹ ਅੱਜ ਵੀ ਮਹਿਲਾ ਸਿੱਖਿਆ ਅਤੇ ਸਮਾਜਿਕ ਨਿਆਂ ਦੀ ਪ੍ਰੇਰਣਾ ਮੰਨੀਆਂ ਜਾਂਦੀਆਂ ਹਨ।