Indi - eBook Edition
Chaali Din | ਚਾਲ਼ੀ ਦਿਨ

Chaali Din | ਚਾਲ਼ੀ ਦਿਨ

Sold by: Autumn Art
Up to 12% off
Paperback
ISBN: 978-93-94183-87-2
220.00    250.00
Quantity:

ਡਾ ਧੁੱਗਾ ਗੁਰਪ੍ਰੀਤ ਦੀ ਕਿਤਾਬ '40 ਦਿਨ' ਜੀਵਨ ਜਿਉਣ ਦੇ ਮੂਲ ਮੰਤਰ ਬੰਦੇ ਨੂੰ ਸਹਿਜੇ ਹੀ ਸਿਖਾ ਜਾਂਦੀ ਹੈ। ਅਜੋਕੇ ਦੌਰ ਵਿੱਚ ਮਨੁੱਖ ਆਪਣੇ ਜੀਵਨ ਦੇ ਅਸਲ ਮਕਸਦ ਤੋਂ ਥਿੜਕਿਆ, ਹਨੇਰਿਆਂ ਵਿੱਚ ਭਟਕਦਾ ਫਿਰ ਰਿਹਾ ਹੈ। ਕਦੇ ਉਹ ਪੈਸੇ ਪਿੱਛੇ ਦੌੜਦਾ ਹੈ, ਕਦੇ ਆਪਣੇ ਫਰਜ਼ਾਂ ਤੋਂ ਬਾਂਹ ਛੁਡਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਕਦੇ ਇੱਕ ਦੂਜੇ ਨੂੰ ਪਿੱਛੇ ਸੁੱਟ ਕੇ ਆਪ ਅੱਗੇ ਲੰਘਣ ਦੀ ਦੌੜ ਵਿੱਚ ਹੈ। ਇਹ ਪੁਸਤਕ ਮਨੁੱਖ ਨੂੰ ਸਹਿਜ ਮਤਾ, ਸਬਰ ਸੰਤੋਖ, ਮਿਹਨਤ ਨਿਮਰਤਾ, ਸਹਿਣ ਸ਼ਕਤੀ ਤੇ ਰੱਬ ਦੀ ਰਜਾ ਵਿੱਚ ਰਹਿਣਾ ਸਿਖਾਉਂਦੀ ਹੈ। ਇਸ ਕਿਤਾਬ ਦੀ ਇੱਕ ਵੱਡੀ ਖਾਸੀਅਤ ਇਹ ਹੈ ਕਿ ਇਹ ਸਭ ਲੋਕ ਸਿਆਣਪਾਂ ਇੱਕ ਲੈਕਚਰ ਵਾਂਗ ਨਹੀਂ ਦਿੱਤੀਆਂ ਗਈਆਂ ਸਗੋਂ ਇੱਕ ਰੌਚਕ ਕਹਾਣੀ ਨੂੰ ਵੀ ਨਾਲ ਤੋਰਿਆ ਹੈ। ਇਸੇ ਕਹਾਣੀ ਦੇ ਸਫ਼ਰ ਦੌਰਾਨ ਵਾਤਾਵਰਣ ਚਿਤਰਣ ਏਨੀ ਬਰੀਕੀ ਨਾਲ ਸਿਰਜਿਆ ਗਿਆ ਹੈ ਕਿ ਪਸ਼ੂ ਪੰਛੀ, ਪੇੜ ਪੌਦੇ ਤੇ ਟਿੱਬਿਆਂ ਦੀ ਰੇਤ ਵੀ ਬੋਲਦੀ ਜਾਪਦੀ ਹੈ। - ਪਰਗਟ ਸਿੰਘ ਸਤੌਜ