Indi - eBook Edition
Churasi Lakh Yaadan | ਚੁਰਾਸੀ ਲੱਖ ਯਾਦਾਂ

Churasi Lakh Yaadan | ਚੁਰਾਸੀ ਲੱਖ ਯਾਦਾਂ

Sold by: Autumn Art
Up to 20% off
Hardcover
ISBN: 8119857593
499.00    625.00
Quantity:

ਜਦੋਂ ਬੰਦਾ ਹਿੰਸਕ ਹੁੰਦਾ ਅਸੀਂ ਉਦੋਂ ਹੀ ਉਹਨੂੰ ਦੋਸ਼ ਦੇਣਾ ਸ਼ੁਰੂ ਕਰ ਦੇਂਦੇ ਹਾਂ। ਉਹਦੇ ਪਿਛੋਕੜ ਨੂੰ ਅਚਾਨਕ ਭੁੱਲ ਜਾਂਦੇ ਹਾਂ। ਪਰ ਮੰਡ ਅਜਿਹਾ ਨਹੀਂ ਕਰਦਾ। ਉਹਨੇ ਪੰਜਾਬ ਦੇ ਪਿਛੋਕੜ ਦੇ ਗਹਿਰੇਪਣ ਨੂੰ ਚਿਤਰਿਆ ਹੈ। ਐਨੇ ਵੱਡ ਅਕਾਰੀ ਨਾਵਲ ਵਿੱਚ ਉਹ ਇੱਕ ਵੀ ਲਾਈਨ ਨਫ਼ਰਤ ਵਾਲ਼ੀ ਨਹੀਂ ਸਿਰਜਦਾ। ਅਜਿਹੇ ਵੇਲ਼ੇ ਨਿਰਲੇਪ ਰਹਿਕੇ ਵਾਪਰੇ ਸਮੇਂ ’ਚ ਉਹਦੇ ਮੂਲ ਨੂੰ ਆਜ਼ਾਦੀ ਦੇਣੀ ਵੱਡੀ ਸਾਧਨਾ ਦਾ ਕੰਮ ਸੀ। ਅਸੀਂ ਅਕਸਰ ਇੱਕ ਧਿਰ ਨੂੰ ਆਪਣੀ ਦੁਸ਼ਮਣ ਮੰਨਕੇ ਉਹਦੀ ਸਾਰੀ ਆਜ਼ਾਦੀ ਖੋਹ ਲੈਂਦੇ ਹਾਂ! ਨਿਸ਼ਚਿਤ ਹੀ ਇਹ ਨਾਵਲ ਪੰਜਾਬ ਦੀ ਰੂਹ ਨੂੰ ਪਕੜਦਾ ਹੈ। ਤੇ ਉਨ੍ਹਾਂ ਗਹਿਰੀਆਂ ਪਰਤਾਂ ਨੂੰ ਜੀਵਨ ’ਚੋਂ ਤਲਾਸ਼ਦਾ ਹੈ। ਜਿਨ੍ਹਾਂ ਕਾਰਣ ਅਜਿਹੇ ਘੱਲੂਘਾਰੇ ਵਾਪਰਦੇ ਨੇ। ਪੰਜਾਬ ਦੇ ਹਿੰਸਕ ਸੁਭਾਅ ਨੂੰ ਸਮਝਣ ਲਈ ਇਹ ਨੂੰ ਮੈਂ ਹੁਣ ਤੱਕ ਦੀ ਸਭ ਤੋਂ ਗਹਿਰੀ ਕਿਤਾਬ ਮੰਨਦਾ ਹਾਂ। - ਪੀ. ਲਾਲ, ਪ੍ਰਸਿੱਧ ਸਮਾਜ ਸ਼ਾਸਤਰੀ, ਜਪਾਨ