Indi - eBook Edition
Khopri Da Tamga | ਖੋਪੜੀ ਦਾ ਤਮਗ਼ਾ - ਸਾਂਵਲ ਧਾਮੀ

Khopri Da Tamga | ਖੋਪੜੀ ਦਾ ਤਮਗ਼ਾ - ਸਾਂਵਲ ਧਾਮੀ

Sold by: Autumn Art
Up to 24% off
Paperback
190.00    250.00
Quantity:

ਮੈਂ ਕਹਾਣੀ ਨੂੰ ਕਿਸੇ ਕਾਹਲ਼ ’ਚ ਨਹੀਂ ਲਿਖਦਾ। ਇੱਕ ਕਹਾਣੀ ਵਰ੍ਹਿਆਂ ਬੱਧੀਂ ਮੇਰੇ ਮਨ-ਮਸਤਕ ’ਚ ਜੁੜ-ਜੁੜ ਟੁੱਟਦੀ ਤੇ ਟੁੱਟ-ਟੁੱਟ ਜੁੜਦੀ ਰਹਿੰਦੀ ਏ। ਸ਼ਬਦਾਂ ਦੀ ਜੂਨੇ ਪੈ ਕੇ ਵੀ ਇਹਦੀ ਭਟਕਣ ਨਿਰੰਤਰ ਜਾਰੀ ਰਹਿੰਦੀ ਏ। ਮੈਂ ਕਹਾਣੀ ਨੂੰ ਮੁੜ-ਮੁੜ ਪੜ੍ਹਦਾ ਤੇ ਪੜ੍ਹ-ਪੜ੍ਹ ਸੋਧਦਾ ਰਹਿੰਦਾ ਹਾਂ। ਇਹੀ ਕਾਰਨ ਹੈ ਕਿ ਮੈਂ ਬਹੁਤੀਆਂ ਕਹਾਣੀਆਂ ਨਹੀਂ ਲਿਖੀਆਂ ਪਰ ਜਿੰਨੀਆਂ ਕੁ ਲਿਖੀਆਂ ਨੇ, ਪਾਠਕਾਂ ਨੇ ਉਹਨਾਂ ਨੂੰ ਭਰਵਾਂ ਹੁੰਗਾਰਾ ਦਿੱਤਾ ਏ। ‘ਖੋਪੜੀ ਦਾ ਤਮਗ਼ਾ’ ਮੇਰਾ ਦੂਸਰਾ ਕਹਾਣੀ-ਸੰਗ੍ਰਹਿ ਏ। ਪੂਰਾ ਆਦਮੀ, ਖ਼ੂਬਸੂਰਤ ਕਿਤਾਬ, ਡੂੰਘੇ ਪਾਣੀ, ਤਿਕੋਣੇ ਪਿੰਜਰੇ, ਬੰਦੇ ਦਾ ਪੁੱਤ, ਜੜ੍ਹ, ਇਹ ਕੋਈ ਨਾਟਕ ਨਹੀਂ, ਖੋਪੜੀ ਦਾ ਤਮਗ਼ਾ ਤੇ ਤਹਿਸੀਲਦਾਰ ਦਾ ਪੋਤਾ; ਇਸ ਕਹਾਣੀ-ਸੰਗ੍ਰਹਿ ਵਿੱਚ ਨੌ ਕਹਾਣੀਆਂ ਸ਼ਾਮਿਲ ਨੇ। ਉਮੀਦ ਹੈ ਕਿ ਇਹ ਕਹਾਣੀਆਂ ਵੀ ਤੁਹਾਨੂੰ ਪਸੰਦ ਆਉਣਗੀਆਂ। - ਸਾਂਵਲ ਧਾਮੀ