Indi - eBook Edition
Think and Grow Rich (Punjabi) | Socho te Ameer Bano | ਸੋਚੋ ਤੇ ਅਮੀਰ ਬਣੋ

Think and Grow Rich (Punjabi) | Socho te Ameer Bano | ਸੋਚੋ ਤੇ ਅਮੀਰ ਬਣੋ

Language: PUNJABI
Sold by: Autumn Art
Up to 20% off
Paperback
ISBN: 9788198311030
239.00    299.00
Quantity:

Book Details

ਇਹ ਕਲਾਸਿਕ ਕਿਤਾਬ ਨੇਪੋਲੀਅਨ ਹਿਲ ਦੁਆਰਾ ਲਿਖੀ ਗਈ ਸਭ ਤੋਂ ਬਿਹਤਰੀਨ ਅਤੇ ਆਪਣੀ ਸ਼੍ਰੇਣੀ ਦੀਆਂ ਸਭ ਤੋਂ ਵੱਧ ਵਿਕਣ ਵਾਲੀਆਂ ਕਿਤਾਬਾਂ ਵਿੱਚੋਂ ਇੱਕ ਹੈ। ਇਹ ਕਿਤਾਬ ਤੁਹਾਨੂੰ ਪੈਸਾ ਕਮਾਉਣ ਲਈ ਅਨੂਠੇ ਗੁਰ ਦਸਦੀ ਹੈ।
ਲੇਖਕ ਨੇ ਇਸ ਪੁਸਤਕ ਵਿੱਚ 12 ਪੜਾਵਾਂ ਦੀ ਵਿਆਖਿਆ ਕੀਤੀ ਹੈ। ਜੇਕਰ ਤੁਸੀਂ ਅਮੀਰ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਕਦਮ ਚੁੱਕਣੇ ਪੈਣਗੇ। ਲੇਖਕ ਨੇ ਵੱਖ-ਵੱਖ ਉਮਰਾਂ ਦੇ ਪਾਠਕਾਂ ਲਈ ਸੋਚਣ ਦੀ ਪ੍ਰਕਿਰਿਆ, ਸੈਕਸ, ਰੋਮਾਂਸ, ਡਰ, ਅਵਚੇਤਨ ਮਨ ਅਤੇ ਸਫਲਤਾ ਪ੍ਰਾਪਤ ਕਰਨ ਬਾਰੇ ਵਿਸਥਾਰ ’ਚ ਲਿਖਿਆ ਹੈ। ਇਸ ਤੋਂ ਇਲਾਵਾ ਕਈ ਹੋਰ ਸਬੰਧਤ ਵਿਸ਼ਿਆਂ ’ਤੇ ਵੀ ਉਨ੍ਹਾਂ ਆਪਣੇ ਵਿਚਾਰ ਪਾਠਕਾਂ ਤੱਕ ਪਹੁੰਚਾਏ ਹਨ। ਇਹ ਸਾਰੇ ਤਰੀਕੇ ਪੈਸੇ ਕਮਾਉਣ ਦੇ ਸਾਧਨ ਵਜੋਂ ਵਰਤੇ ਜਾ ਸਕਦੇ ਹਨ। ਉਸ ਨੇ ਉਦਾਹਰਨਾਂ ਦੇ ਕੇ ਪਾਠਕਾਂ ਨੂੰ ਬਹੁਤ ਸਾਦੇ ਢੰਗ ਨਾਲ ਅਤੇ ਵਿਸਥਾਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਲਈ ਨੌਜਵਾਨ ਵੀ ਉਨ੍ਹਾਂ ਨੂੰ ਸਮਝ ਸਕਦੇ ਹਨ। ਲੇਖਕ ਨੇ ਇਸ ਕਿਤਾਬ ਵਿੱਚ ਲਿਖਿਆ ਹੈ: “ਗਿਆਨ ਉਦੋਂ ਤੱਕ ਦੌਲਤ ਨੂੰ ਆਕਰਸ਼ਿਤ ਨਹੀਂ ਕਰੇਗਾ ਜਦੋਂ ਤੱਕ ਇਸਨੂੰ ਯੋਜਨਾਬੱਧ ਅਤੇ ਬੁੱਧੀਮਾਨ ਢੰਗ ਨਾਲ ਨਿਰਦੇਸ਼ਿਤ ਨਹੀਂ ਕੀਤਾ ਜਾਂਦਾ... ਤਾਂ ਹੀ ਦੌਲਤ ਦਾ ਟੀਚਾ ਪ੍ਰਾਪਤ ਕੀਤਾ ਜਾ ਸਕਦਾ ਹੈ।”
ਲੇਖਕ ਨੇ ਕਿਹਾ ਹੈ ਕਿ ਜੇਕਰ ਅਸੀਂ ਆਪਣੇ ਮਨ ਨੂੰ ਭੌਤਿਕਵਾਦੀ ਚੀਜ਼ਾਂ, ਜਿਵੇਂ ਕਿ ਕੋਈ ਵਸਤੂ ਜਾਂ ਪੈਸਾ, ਵੱਲ ਕੇਂਦਰਿਤ ਕਰਦੇ ਹਾਂ ਤਾਂ ਸਾਡੇ ਆਲ਼ੇ-ਦੁਆਲ਼ੇ ਦੇ ਹਾਲਾਤ ਅਜਿਹੀਆਂ ਚੀਜ਼ਾਂ ਦੀ ਪ੍ਰਾਪਤੀ ਵਿੱਚ ਸਾਡੇ ਲਈ ਸਹਾਇਕ ਬਣ ਜਾਂਦੇ ਹਨ।
ਇਸ ਕਿਤਾਬ ਨੂੰ ਸਿਰਫ਼ ਪੈਸਾ ਕਮਾਉਣ ਲਈ ਨਹੀਂ ਪੜ੍ਹਨਾ ਚਾਹੀਦਾ ਸਗੋਂ ਇਸ ਤੋਂ ਪ੍ਰੇਰਨਾ ਲੈ ਕੇ ਜੀਵਨ ਪ੍ਰਤੀ ਸਕਾਰਾਤਮਕ ਰਵੱਈਆ ਅਪਨਾਉਣਾ ਚਾਹੀਦਾ ਹੈ। ਇਸ ਲਈ ਸਾਡੀ ਅਨੁਭਵੀ ਰਾਇ ਹੈ - ਇਸ ਕਿਤਾਬ ਨੂੰ ਪੜ੍ਹੋ, ਅਮੀਰ ਬਣੋ ਅਤੇ ਬੋਨਸ ਵਜੋਂ ਬੁੱਧੀ ਅਤੇ ਵਿਵੇਕ ਪ੍ਰਾਪਤ ਕਰੋ।