ਫ਼ਿਲਮ ਇੱਕ ਕਲਾ ਹੈ , ਤੇ ਫ਼ਿਲਮ ਦੇਖਣਾ ਵੀ... ਕਿਤਾਬ (ਕਲਮ ਕੈਮਰਾ) 'ਚ ਤਨਵੀਰ ਇੱਕ ਥਾਂ ਲਿਖਦਾ ਹੈ ਕੇ, "ਫ਼ਿਲਮਕਾਰ ਹੋਣਾ ਵੱਡੀ ਗੱਲ ਹੈ, ਦਰਸ਼ਕ ਹੋਣਾ ਵੀ ਛੋਟੀ ਗੱਲ ਨਹੀਂ।"
ਪੰਜਾਬੀ 'ਚ ਫ਼ਿਲਮਾਂ ਬਾਰੇ ਜ਼ਿਆਦਾਤਰ ਵਿਸ਼ਾ ਪੱਖ ਤੋਂ ਹੀ ਲਿਖਿਆ ਗਿਆ ਹੈ ... ਜਦ ਕੇ ਸਿਨੇਮਾ ਦ੍ਰਿਸ਼ ਮਾਧਿਅਮ ਹੈ , ਜੋ ਕੈਮਰੇ ਦੇ ਨਜ਼ਰੀਏ ਤੋਂ ਬਿਆਨ ਹੁੰਦਾ ਹੈ ਤੇ ਹਰ ਦ੍ਰਿਸ਼ ਆਪਣੀ ਗੱਲ ਰੱਖਦਾ ਹੈ... ਦੇਖਣ ਵਾਲ਼ੇ ਨੇ ਦ੍ਰਿਸ਼ ਦੀ ਭਾਸ਼ਾ, ਜਿਸ 'ਚ ਫ਼ਿਲਮ ਦੇ ਮੈਟਾਫ਼ਰ, ਲੌਂਗ/ਕਲੋਜ਼ ਸ਼ੌਟ ਦੀ ਭਾਸ਼ਾ ਸਮਝਣੀ ਹੁੰਦੀ ਹੈ ... ਜੋ ਕੇ ਤਨਵੀਰ ਨੇ ਆਪਣੀ ਕਿਤਾਬ "ਕਲਮ ਕੈਮਰਾ" 'ਚ ਚੰਗੀ ਤਰ੍ਹਾਂ ਸਮਝੀ ਹੈ ... ਕਿਤਾਬ 'ਚ ਵਿਸ਼ਵ ਦੀਆਂ ਕਲਾਸਿਕ ਫ਼ਿਲਮਾਂ ਬਾਰੇ ਲਿਖਿਆ ਗਿਆ ਹੈ, ... ਜਿਸ 'ਚ ਅਕੀਰਾ ਕੁਰੋਸਾਵਾ, ਤਾਰਕੋਵਸਕੀ, ਮਾਜਿਦ ਮਜੀਦੀ, ਅੱਬਾਸ ਕਾਇਰੋਸਤਾਮੀ, ਪਾਰਜਾਨੋਵ, ਇੰਗਮਾਰ ਬਰਗਮਨ, ਅਮਿੱਤ ਦੱਤਾ, ਮਨੀ ਕੌਲ਼, ਅਨੁਰਾਗ ਕਸ਼ਯਪ ਜਿਹੇ ਡਾਇਰੈਕਟਰਾਂ ਦੀਆਂ ਫ਼ਿਲਮਾਂ ਬਾਰੇ ਲਿਖਿਆ ਹੈ ... ਇੱਕ ਵਾਰ ਇੱਕ ਸੈਮੀਨਾਰ 'ਚ ਕਿਸੇ ਭਾਸ਼ਣ ਕਰਤਾ ਤੋਂ ਸੁਣਿਆ ਸੀ ਕੇ ਜਦੋਂ ਅਨੁਵਾਦ ਕਰਕੇ ਕੋਈ ਵਾਕ ਬਣਾਉਣਾ ਹੈ ਤਾਂ 'ਥਿੰਕ ਲਾਇਕ ਏ ਪੋਇਟ'... ਤਨਵੀਰ ਆਪ ਵੀ ਕਵੀ ਹੈ, ਤੇ ਉਸਦੀ ਵਾਰਤਕ ਸ਼ੈਲੀ ਵੀ ਕਾਵਮਈ ਤੇ ਵਿਲੱਖਣ ਹੁੰਦੀ ਹੈ ... ਜਿਸਨੂੰ ਪੜ੍ਹਦਿਆਂ ਅਨੰਦ ਆਉਂਦਾ ਹੈ ...
ਇੱਕ ਵਾਰ ਯੂਨੀਵਰਸਿਟੀ ਕਿਸੇ ਭਾਸ਼ਣਕਰਤਾ ਨੇ ਕਿਹਾ ਸੀ ਕੇ ਪੰਜਾਬੀਆਂ ਨੂੰ ਸਿਨੇਮਾ ਦੇਖਣਾ ਹੀ ਨਹੀਂ ਆਉਂਦਾ... ਕਿਤਾਬ ਪੜ੍ਹ ਕੇ ਸੋਚਿਆ ਕੇ ਕੁਝ ਕ ਲੋਕ ਹੈਗੇ ਨੇ ਜਿਨ੍ਹਾਂ ਨੂੰ ਸਿਨੇਮਾ ਦੇਖਣਾ ਆਉਂਦਾ ਹੈ...
- ਇੰਦਰਜੀਤ ਇੰਦੂ