Indi - eBook Edition
Babylon Da Sabh ton Ameer Aadmi | ਬੇਬੀਲੋਨ ਦਾ ਸਭ ਤੋਂ ਅਮੀਰ ਆਦਮੀ | The Richest Man in Babylon

Babylon Da Sabh ton Ameer Aadmi | ਬੇਬੀਲੋਨ ਦਾ ਸਭ ਤੋਂ ਅਮੀਰ ਆਦਮੀ | The Richest Man in Babylon

Language: PUNJABI
Sold by: Autumn Art
Up to 10% off
Paperback
ISBN: 978-93-49217-64-5
179.00    199.00
Quantity:

Book Details

ਇੱਕ ਦੇਸ਼ ਵਜੋਂ ਸਾਡੀ ਖ਼ੁਸ਼ਹਾਲੀ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਇਸ ਦਾ ਹਰ ਨਾਗਰਿਕ ਨਿੱਜੀ ਰੂਪ ’ਚ ਕਿੰਨਾ ਖ਼ੁਸ਼ਹਾਲ ਹੈ। ਇਹ ਕਿਤਾਬ ਸਾਡੇ ‘ਚੋਂ ਹਰੇਕ ਦੀ ਨਿੱਜੀ ਸਫ਼ਲਤਾ ਨਾਲ ਸਬੰਧਿਤ ਹੈ। ਸਫ਼ਲਤਾ ਦਾ ਅਰਥ ਹੈ ਸਾਡੀ ਕੋਸ਼ਿਸ਼ ਤੇ ਸਮਰੱਥਾ ਨਾਲ ਆਉਣ ਵਾਲੇ ਨਤੀਜੇ। ਇੱਕ ਚੰਗੀ ਤਿਆਰੀ ਸਾਡੀ ਸਫ਼ਲਤਾ ਦੀ ਚਾਬੀ ਹੈ। ਸਾਡੇ ਕੰਮ, ਸਾਡੀ ਸੋਚ ਤੋਂ ਜ਼ਿਆਦਾ ਸਿਆਣੇ ਨਹੀਂ ਹੋ ਸਕਦੇ। ਸਾਡੀ ਸੋਚ, ਸਾਡੀ ਸਮਝ ਤੋਂ ਜ਼ਿਆਦਾ ਸਿਆਣੀ ਨਹੀਂ ਹੋ ਸਕਦੀ।
ਖਾਲੀ ਬਟੂਏ ਦੇ ਇਲਾਜ ’ਤੇ ਲਿਖੀ ਇਹ ਕਿਤਾਬ ਧਨ ਸਬੰਧੀ ਸਮਝ ਲਈ ਮਾਰਗਦਰਸ਼ਕ ਮੰਨੀ ਗਈ ਹੈ। ਏਹੀ ਅਸਲ ’ਚ ਇਸਦਾ ਉਦੇਸ਼ ਹੈ-ਜੋ ਪੈਸੇ ਚ ਸਫ਼ਲਤਾ ਦੀ ਮਹੱਤਵ-ਅਕਾਂਖਿਆ ਰਖਦੇ ਹਨ, ਓਹਨਾਂ ਨੂੰ ਪੈਸੇ ਕਮਾਉਣ, ਪੈਸੇ ਜਮ੍ਹਾ ਕਰਨ ਤੇ ਪੈਸੇ ਤੋਂ ਹੋਰ ਜ਼ਿਆਦਾ ਪੈਸੇ ਕਮਾਉਣ ਦੀਆਂ ਵਿਧੀਆਂ ਦੱਸਣਾ।
ਅਗਲੇ ਪੰਨਿਆਂ ’ਚ ਆਪਾਂ ਬੇਬੀਲੋਨ ਜਾਵਾਂਗੇ, ਇਹ ਉਹ ਪੰਘੂੜਾ ਹੈ,ਜਿੱਥੇ ਵਿੱਤ ਦੇ ਓਹਨਾਂ ਬੁਨਿਆਦੀ ਸਿਧਾਂਤਾਂ ਦਾ ਪਾਲਣ-ਪੋਸ਼ਣ ਕੀਤਾ ਗਿਆ, ਜੋ ਅੱਜ ਸਾਰੀ ਦੁਨੀਆਂ ’ਚ ਮੰਨੇ ਤੇ ਵਰਤੇ ਜਾਂਦੇ ਹਨ। ਨਵੇਂ ਪਾਠਕਾਂ ਨੂੰ ਇਹ ਸ਼ੁਭ-ਇੱਛਾਵਾਂ ਦਿੰਦਿਆਂ ਲੇਖਕ ਨੂੰ ਖ਼ੁਸ਼ੀ ਹੋ ਰਹੀ ਹੈ ਕਿ ਇਸਦੇ ਪੰਨਿਆਂ ’ਚ ਓਹਨਾਂ ਨੂੰ ਬੈਂਕ ਖਾਤੇ ਨੂੰ ਵਧਾਉਣ, ਜ਼ਿਆਦਾ ਵਿੱਤੀ ਸਫ਼ਲਤਾ ਪ੍ਰਾਪਤ ਕਰਨ ਤੇ ਮੁਸ਼ਕਲ ਵਿੱਤੀ ਸਮੱਸਿਆਵਾਂ ਦਾ ਹੱਲ ਕੱਢਣ ਲਈ ਓਹੀ ਪ੍ਰੇਰਣਾ ਮਿਲੇ, ਜੋ ਦੁਨੀਆਂ ਦੇ ਕੋਨੇ-ਕੋਨੇ ਤੋਂ ਹੋਰਾਂ ਪਾਠਕਾਂ ਨੂੰ ਮਿਲੀ ਹੈ। ਜਿਨ੍ਹਾਂ ਕਾਰੋਬਾਰੀਆਂ ਨੇ ਇਹਨਾਂ ਕਹਾਣੀਆਂ ਨੂੰ ਦੋਸਤਾਂ, ਰਿਸ਼ਤੇਦਾਰਾਂ, ਕਰਮਚਾਰੀਆਂ ਤੇ ਸਹਿਕਰਮੀਆਂ ’ਚ ਖੁੱਲ੍ਹ ਕੇ ਵੰਡਿਆ ਹੈ, ਓਹਨਾਂ ਦਾ ਲੇਖਕ ਸ਼ੁਕਰਾਨਾ ਕਰਦਾ ਹੈ। ਸਭ ਤੋਂ ਜ਼ਿਆਦਾ ਕਾਰਗਾਰ ਓਹੀ ਹੁੰਦੈ, ਜੋ ਓਹਨਾਂ ਲੋਕਾਂ ਦੁਆਰਾ ਕੀਤਾ ਗਿਆ ਹੋਵੇ, ਜੋ ਇਹਨਾਂ ਸਿੱਖਿਆਵਾਂ ਦੀ ਪ੍ਰਸ਼ੰਸਾ ਕਰਦੇ ਹਨ, ਕਿਉਂਕਿ ਓਹਨਾਂ ਨੇ ਖ਼ੁਦ ਇਹਨਾਂ ਸਿਧਾਂਤਾਂ ਨੂੰ ਅਪਣਾ ਕੇ ਮਹੱਤਵਪੂਰਨ ਸਫ਼ਲਤਾ ਹਾਸਲ ਕੀਤੀ ਹੈ। ਬੇਬੀਲੋਨ ਪ੍ਰਾਚੀਨ ਸਭਿਅਤਾ ਦਾ ਸਭ ਤੋਂ ਅਮੀਰ ਸ਼ਹਿਰ ਬਣਿਆ, ਕਿਉਂਕਿ ਇਸਦੇ ਨਾਗਰਿਕ ਓਸ ਸਮੇਂ ਦੇ ਸਭ ਤੋਂ ਅਮੀਰ ਆਦਮੀ ਸਨ। ਉਹ ਪੈਸੇ ਦੀ ਮਹੱਤਤਾ ਸਮਝਦੇ ਸਨ। ਉਹ ਪੈਸੇ ਕਮਾਉਣ ‘ਚ, ਓਹਨੂੰ ਸਾਂਭਣ ਤੇ ਪੈਸੇ ਨਾਲ ਪੈਸਾ ਕਮਾਉਣ ’ਚ ਮਜ਼ਬੂਤ ਵਿੱਤੀ ਸਿਧਾਂਤਾਂ ਦਾ ਪਾਲਣ ਕਰਦੇ ਸਨ। ਓਹਨਾਂ ਨੇ ਓਹਨਾਂ ਸਾਰੀਆਂ ਚੀਜ਼ਾਂ ਨੂੰ ਹਾਸਲ ਕੀਤਾ, ਜਿਨ੍ਹਾਂ ਦੀ ਉਹ ਇੱਛਾ ਰਖਦੇ ਸਨ ਤੇ ਆਪਣੇ ਭਵਿੱਖ ਨੂੰ ਵੀ ਸੁਰੱਖ਼ਿਅਤ ਕੀਤਾ।
- ਜਾਰਜ.ਐਸ.ਕਲਾਸੈਨ.