Indi - eBook Edition
Ajj Da Kamm Ajj Hi Kro | ਅੱਜ ਦਾ ਕੰਮ ਅੱਜ ਹੀ ਕਰੋ

Ajj Da Kamm Ajj Hi Kro | ਅੱਜ ਦਾ ਕੰਮ ਅੱਜ ਹੀ ਕਰੋ

Sold by: Autumn Art
Up to 20% off
Paperback
ISBN: 978-93-49217-56-0
140.00    175.00
Quantity:

ਕੁਝ ਸਮਾਂ ਪਹਿਲਾਂ ਇੱਕ ਕਿਸਾਨ ਅਮਰੀਕਾ ਦੇ ਦੱਖਣੀ ਰਾਜਾਂ ਦੇ ਪਹਾੜੀ ਇਲਾਕੇ ਵਿੱਚ ਰਹਿੰਦਾ ਸੀ। ਉਹ ਆਪਣੇ ਘਰ ਆਪਣੀ ਨਵੀਂ ਵਹੁਟੀ ਨੂੰ ਲੈ ਕੇ ਆਇਆ ਤਾਂਕਿ ਉਹ ਔਰਤ ਉਸ ਦੇ ਦੋ ਪੁੱਤਰਾਂ ਦੀ ਮਤਰੇਈ ਮਾਂ ਬਣ ਸਕੇ। ਉਹ ਔਰਤ ਆਪਣੇ ਨਾਲ ਆਪਣੇ ਦੋ ਹੋਰ ਪੁੱਤਰਾਂ ਨੂੰ ਵੀ ਲੈ ਕੇ ਆਈ ਸੀ ਅਤੇ ਸਮਾਂ ਪਾ ਕੇ ਇਸ ਵਿਆਹਕ ਬੰਧਨ ਵਿੱਚ ਇੱਕ ਹੋਰ, ਪੰਜਵੇਂ ਪੁੱਤਰ ਨੇ ਵੀ ਜਨਮ ਲਿਆ।
ਇਹ ਘਰ ਪਹਾੜੀ ਇਲਾਕੇ ਦੇ ਆਮ ਘਰਾਂ ਵਰਗਾ ਸੀ ਅਤੇ ਉਹ ਕਿਸਾਨ ਉਸੇ ਮਾਹੌਲ ਵਿੱਚ ਪਲੀਆਂ ਉਨ੍ਹਾਂ ਚਾਰ ਪੀੜ੍ਹੀਆਂ ਦੀ ਪੈਦਾਇਸ਼ ਸੀ ਜਿਹੜੀਆਂ ਅਨਪੜ੍ਹਤਾ ਅਤੇ ਗ਼ਰੀਬੀ ਵਿੱਚ ਹੀ ਪਲੀਆਂ ਸਨ।
ਪਰ ਉਸ ਦੀ ਪਤਨੀ ਕਿਸੇ ਹੱਦ ਤੱਕ ਕੁਝ ਰੱਜੇ ਪੁੱਜੇ ਘਰਾਣੇ ਵਿੱਚੋਂ ਸੀ ਅਤੇ ਉਸ ਨੂੰ ਚੰਗੇ ਮਾਹੌਲ ਵਿੱਚ ਰਹਿਣ ਦਾ ਅਤੇ ਕਾਲਜ ਵਿੱਚ ਪੜ੍ਹਾਈ ਕਰਨ ਦਾ ਮੌਕਾ ਮਿਲ ਚੁੱਕਾ ਸੀ। ਉਹ ਉਨ੍ਹਾਂ ਲੋਕਾਂ ਵਿੱਚੋਂ ਨਹੀਂ ਸੀ ਜਿਹੜੇ ਗ਼ਰੀਬੀ ਅਤੇ ਅਨਪੜ੍ਹਤਾ ਨੂੰ ਚੁੱਪ ਕਰਕੇ ਪ੍ਰਵਾਨ ਕਰ ਲੈਂਦੇ ਹਨ। ਜਿਸ ਸ਼ਾਮ ਉਹ ਕਿਸਾਨ ਆਪਣੀ ਨਵੀਂ ਪਤਨੀ ਨੂੰ ਘਰ ਲਿਆਇਆ, ਤਾਂ ਉਸ ਨੇ ਉਸ ਦੀ ਜਾਣ ਪਛਾਣ ਆਪਣੇ ਰਿਸ਼ਤੇਦਾਰਾਂ ਨਾਲ ਕਰਵਾਈ ਜਿਹੜੇ ਉਸ ਦਾ ਸੁਆਗਤ ਕਰਨ ਲਈ ਇਕੱਠੇ ਹੋਏ ਸਨ। ਅੰਤ ਵਿੱਚ ਉਸ ਨੇ ਆਪਣੀ ਪਤਨੀ ਦੀ ਜਾਣ ਪਛਾਣ ਆਪਣੇ ਵੱਡੇ ਪੁੱਤਰ ਨਾਲ ਹੇਠ ਲਿਖੇ ਸ਼ਬਦਾਂ ਨਾਲ ਕਰਵਾਈ:
“ਹੁਣ ਮੈਂ ਤੈਨੂੰ ਇੱਕ ਅਜਿਹੇ ਲੜਕੇ ਨਾਲ ਮਿਲਾਉਣ ਲੱਗਾ ਹਾਂ ਜਿਹੜਾ ਇਸ ਇਲਾਕੇ ਦਾ ਸਭ ਤੋਂ ਭੈੜਾ ਮੁੰਡਾ ਗਿਣਿਆ ਜਾਂਦਾ ਹੈ। ਹੋ ਸਕਦਾ ਹੈ ਕਿ ਇਹ ਕੱਲ੍ਹ ਸਵੇਰ ਤੋਂ ਹੀ ਤੈਨੂੰ ਪੱਥਰ ਮਾਰਨੇ ਸ਼ੁਰੂ ਕਰ ਦੇਵੇ।”