Indi - eBook Edition
Behas Vich Istri (Part 2) | ਬਹਿਸ ਵਿਚ ਇਸਤਰੀ (ਭਾਗ 2)

Behas Vich Istri (Part 2) | ਬਹਿਸ ਵਿਚ ਇਸਤਰੀ (ਭਾਗ 2)

Sold by: Autumn Art
Up to 12% off
Paperback
ISBN: 978-93-49217-30-0
220.00    250.00
Quantity:

ਝਾਂਸੀ ਦੀ ਰਾਣੀ ਖੂਬ ਲੜੀ ਤਾਂ ਉਹ ‘ਮਰਦਾਨੀ’ ਹੋ ਗਈ, ਮਰਦਾਨੀ ਕਹਿਣ ਨਾਲ ਇੱਜ਼ਤ ਵੱਧ ਗਈ। ਪਰ ਜ਼ਨਾਨੀ ਕਹਿਣ ਨਾਲ ਕਿਸੇ ਮਰਦ ਦੀ ਇੱਜ਼ਤ ਘੱਟ ਜਾਂਦੀ ਹੈ। ਬਲਕਿ ਮਰਦ ਦੀ ਇੱਜ਼ਤ ਉਤਾਰਨੀ ਹੋਵੇ ਤਾਂ ਉਸ ਨੂੰ ‘ਔਰਤ’ ਜਾਂ ਔਰਤ ਨਾਲ ਸੰਬੰਧਿਤ (ਜਾਂ ਸੰਬੰਧਿਤ ਕੀਤੇ ਗਏ) ਤੱਤਾਂ ਨਾਲ ਜੋੜ ਦੇਵੋ। ਸੁਭਦਰਾ ਕੁਮਾਰੀ ਚੌਹਾਨ ਦੀ ਪ੍ਰਸਿੱਧ ਕਵਿਤਾ ‘ਝਾਂਸੀ ਦੀ ਰਾਣੀ’ (ਜਿਸ ਦੇ ਬੋਲ ਸਨ : ਖੂਬ ਲੜੀ ਮਰਦਾਨੀ ਓਹ ਤਾਂ ਝਾਂਸੀ ਵਾਲੀ ਰਾਣੀ ਸੀ) 1930 ਵਿਚ ਇਲਾਹਾਬਾਦ ਤੋਂ ਪ੍ਰਕਾਸ਼ਿਤ ਉਸ ਦੇ ਕਾਵਿ-ਸੰਗ੍ਰਹਿ ਮੁਕੁਲ ਵਿਚ ਸ਼ਾਮਲ ਸੀ। ‘ਝਾਂਸੀ ਦੀ ਰਾਣੀ ਦੀ ਸਮਾਧੀ ’ਤੇ ਸਿਰਲੇਖ ਹੇਠ ਆਪਣੀ ਦੂਸਰੀ ਕਵਿਤਾ ਵਿਚ ਵੀ ਉਹਨਾਂ ਨੇ ਲਕਸ਼ਮੀ ਬਾਈ ਦੇ ਲਈ ‘ਮਰਦਾਨੀ’ ਵਿਸ਼ਲੇਸ਼ਣ ਦਾ ਪ੍ਰਯੋਗ ਕੀਤਾ ਸੀ। ਉਦੋਂ ਤੋਂ ਲੈ ਕੇ ਅੱਜ ਤੱਕ ਲਗਭਗ ਇਕ ਸਦੀ ਲੰਘ ਜਾਣ ’ਤੇ, ਭਾਰਤ ਦੀ ਭਾਸ਼ਾ-ਗੰਗਾ ਵਿਚ ਪਤਾ ਨਹੀਂ ਕਿੰਨਾ ਪਾਣੀ ਵਹਿ ਚੁੱਕਾ ਹੈ, ਪਰ ਸਾਡਾ ਸਮਾਜ ਹਾਲੇ ਵੀ ਇਸਤਰੀ ਦੀ ਅਜ਼ਾਦ ਹਸਤੀ ਜਾਂ ਸਮਰਥਾ ਨੂੰ ਸਵੀਕਾਰ ਕਰ ਸਕਣ ਯੋਗ ਕੋਈ ਅਜਿਹੀ ਭਾਸ਼ਾ ਨਹੀਂ ਘੜ ਸਕਿਆ, ਜੋ ਪਿੱਤਰਸੱਤਾ ਦੀ ਜੂਠ ਨਾਲ ਨਾ ਭਰੀ ਹੋਵੇ। ਅੱਜ ਵੀ ਕਿਸੇ ਕਾਬਲ ਕੁੜੀ ਨੂੰ ਵੇਖ ਕੇ ਇਹ ਆਮ ਹੀ ਕਿਹਾ ਜਾਂਦਾ ਹੈ ਕਿ ‘ਇਸ ਨੇ ਕੁੜੀ/ਪੁੱਤਰੀ ਹੋ ਕੇ ਵੀ ਮੁੰਡੇ/ਪੁੱਤਰ ਵਰਗਾ ਕੰਮ ਕੀਤਾ’ ਜਾਂ ‘ਇਸ ਨੇ ਮੁੰਡੇ/ਪੁੱਤਰ ਤੋਂ ਵੀ ਵੱਧ ਕੇ ਕੰਮ ਕੀਤਾ।’

Related Books