ਹੋਣੀ ਇਕ ਦੇਸ਼ ਦੀ ਦੇ ਇਸ ਦੂਜੇ ਭਾਗ ਵਿਚ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਤੇ ਪਿੰਡ ਤਿਲੰਗਾਨਾ ਦੀ ਧਰਤੀ ’ਤੇ ਲੜੇ ਗਏ ਖਾੜਕੂ ਜ਼ਮੀਨੀ ਘੋਲ ਨੂੰ ਨਾਵਲ-ਰਚਨਾ ਦਾ ਆਧਾਰ ਬਣਾਇਆ ਗਿਆ ਹੈ।ਜਾਗੀਰੂ ਅੱਯਾਸ਼ੀ, ਧੱਕੇ ਅਤੇ ਬੇਕਿਰਕ ਜ਼ੁਲਮ, ਕਿਸਾਨਾਂ ਅਤੇ ਮੁਜ਼ਾਰਿਆਂ ਦੇ ਦੁਖਾਂਤਕ ਜੀਵਨ ਦੇ ਟਕਰਾਉਂਦੇ ਚਿਤਰਾਂ ਵਿਚੋਂ ਉਹਨਾਂ ਦੇ ਜੀਵਨ-ਦ੍ਰਿਸ਼ਟੀਕੋਣ ਅਤੇ ਵਿਹਾਰ ਦੀ ਜੀਵੰਤ ਝਾਕੀ ਵੀ ਮਿਲਦੀ ਹੈ ਅਤੇ ਇਹ ਵੀ ਪਤਾ ਚੱਲਦਾ ਹੈ ਕਿ ਪੀਜੀਆਂ ਤੋਂ ਦਲੇ-ਮਲੇ ਲੋਕ ਜਦੋਂ ਜ਼ੁਲਮ-ਜਬਰ ਦੀ ਛੁੱਟ ਦਾ ਭਾਰ ਇਕ ਨਿਸਚਿਤ ਹੱਦ ਤੋਂ ਨੀ ਢੁਕਣੋਂ ਆਕੀ ਹੋ ਜਾਂਦੇ ਹਨ ਤਾਂ ਇਕ ਪੂਰੇ ਆਵੇਗ ਵਿਚ ਜਾਗੀਰੂ ਨਿਜ਼ਾਮ ਦੇ ਵਿਰੁੱਧ ਹਥਿਆਰਬੰਦ ਸੰਘਰਸ਼ ਉਹਨਾਂ ਦੀ ਕਿਵੇਂ ਟੇਕ ਬਣਦਾ ਹੈ। ਇਸ ਖਾੜਕੂ ਆਵੇਸ਼ ਨੂੰ ਆਪਣੀ ਤੇ ਲੋੜ ਅਨੁਸਾਰ ਢਾਲਣ ਲਈ ਖੱਬੇ-ਪੱਖੀ ਲਹਿਰ ਦਾ ਸੁਚੇਤ ਉੱਦਮ, ਕੁਰਬਾਨੀ, ਆਪਾ-ਵਿਰੋਧ, ਲੀਡਰਸ਼ਿਪ ਦਾ ਲੋਕ-ਵਿਰੋਧੀ ਰੋਲ, ਲੜ ਰਹੇ ਯੋਧਿਆਂ ਦੇ ਮਨ ਵਿਚ ਪੈਦਾ ਹੋਇਆ ਦੋ-ਫਾੜ, ਭਾਰਤ ਸਰਕਾਰ ਦਾ ਜਾਗੀਰਦਾਰ ਪੱਖੀ ਤੇ ਲੋਕ ਵਿਰੋਧੀ ਜਾਬਰ ਰਵੱਈਆ, ਖ਼ੂਨੀ ਘੋਲ ਦੀ ਸਾਰਥਿਕਤਾ-ਨਿਰਾਰਥਿਕਤਾ ਅਤੇ ਇਸ ਸਭ ਕੁਝ ਦੇ ਨਾਲ ਨਾਲ ਮਨੁੱਖੀ ਮਨ ਅਤੇ ਕਿਰਦਾਰ ਤੇ ਵਿਭਿੰਨ ਅੰਗਾਂ ਤੇ ਰੰਗਾਂ ਨੂੰ ਇਕ ਪ੍ਰਬੀਨ ਕਲਾਕਾਰ ਦੀ ਨਜ਼ਰ ਨਾਲ ਵੇਖਣ-ਵਿਖਾਉਣ ਅਤੇ ਸਮਝਣ-ਸਮਝਾਉਣ ਦਾ ਕਲਾਤਮਕ ਯਤਨ ਇਸ ਨਾਵਲ ਵਿਚ ਕੀਤਾ ਗਿਆ ਹੈ।