ਤੁਹਾਡੀ ਜ਼ਿੰਦਗੀ ਤੁਹਾਡੇ ਫ਼ੈਸਲਿਆਂ ਦਾ ਨਤੀਜਾ ਹੈ ਅਤੇ ਸਹੀ ਫ਼ੈਸਲੇ ਕਰਨ ਲਈ ਕਦੇ ਵੀ ਦੇਰ ਨਹੀਂ ਹੁੰਦੀ। ਜ਼ਿੰਦਗੀ ਨਾਮਕ ਲੜੀ ਵਿਚ ਸਾਡੇ ਫ਼ੈਸਲੇ ਪਰੋਏ ਹੁੰਦੇ ਹਨ। ਇਹ ਸ਼ਾਇਦ ਸੌਖਾ ਲੱਗੇ, ਪਰ ਇਹ ਸੱਚਮੁੱਚ ਠੀਕ ਹੈ। ਅਸੀਂ ਸਭ ਹਰ ਰੋਜ਼ ਛੋਟੇ ਜਾਂ ਵੱਡੇ ਫ਼ੈਸਲੇ ਕਰਦੇ ਹਾਂ ਅਤੇ ਹਰ ਫ਼ੈਸਲਾ ਸਾਡੇ ਉੱਤੇ ਵੱਖ-ਵੱਖ ਤਰੀਕੇ ਨਾਲ ਅਸਰ ਪਾਉਂਦਾ ਹੈ। ਇਸ ਲਈ ਸਾਡੀ ਕਿਸਮਤ ਸਾਡੇ ਫ਼ੈਸਲੇ ਹੀ ਤੈਅ ਕਰਦੇ ਹਨ। ਇਹ ਕਿਤਾਬ ਇਕ ਸੰਗ੍ਰਹਿ ਹੈ ਜੋ ਸਾਨੂੰ ਵੱਖ-ਵੱਖ ਹਾਲਾਤਾਂ ਵਿਚ ਫ਼ੈਸਲੇ ਲੈਣਾ ਸਿਖਾਉਂਦੀ ਹੈ। ਇਸਨੂੰ ਪੜ੍ਹ ਕੇ ਤੁਹਾਡਾ ਸੋਚਣ ਦਾ ਨਜ਼ਰੀਆ ਬਦਲੇਗਾ। ਇਹ ਤੁਹਾਨੂੰ ਵੱਖ-ਵੱਖ ਖੇਤਰਾਂ ਵਿੱਚ ਟਿਕਾਊ ਸਫ਼ਲਤਾ ਪ੍ਰਾਪਤ ਕਰਨ ਲਈ ਬਿਹਤਰ ਫ਼ੈਸਲੇ ਕਰਨ ਵਿੱਚ ਮਦਦ ਕਰੇਗੀ। ਸਵੈ-ਸਹਾਇਤਾ ਗਾਈਡ ਵਜੋਂ ਤਿਆਰ ਕੀਤੀ ਗਈ, ਇਸ ਕਿਤਾਬ ਵਿੱਚ ਕੁਝ ਸਭ ਤੋਂ ਸਫ਼ਲ ਲੋਕਾਂ ਦੀਆਂ ਕਹਾਣੀਆਂ ਅਤੇ ਕਹੀਆਂ ਗੱਲਾਂ ਸ਼ਾਮਲ ਹਨ ਜਿਨ੍ਹਾਂ ਦੇ ਫ਼ੈਸਲਿਆਂ ਨੇ ਉਹਨਾਂ ਦੀ ਜ਼ਿੰਦਗੀ ਬਦਲ ਦਿੱਤੀ।