ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਜਿਨਾਂ ਹੁਨਰਾਂ ਨੂੰ ਅਸੀਂ ਅਣਗੌਲੇ ਕਰ ਦਿੰਦੇ ਹਾਂ ਉਹ ਸਾਡੀ ਸਫ਼ਲਤਾ ਵਿੱਚ ਕਿੰਨੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ? ਵਿਗਿਆਨਕ ਅਧਿਐਨ ਕਿਵੇਂ ਮਹੱਤਵਪੂਰਨ ਖੋਜਾਂ ਦਾ ਕਾਰਨ ਬਣਦੇ ਹਨ? ਦੁਨੀਆ ਦੇ ਨੇਤਾ ਆਪਣੇ ਮਕਸਦ ਪ੍ਰਾਪਤ ਕਰਨ ਲਈ ਸੰਚਾਰ ਹੁਨਰਾਂ ਦਾ ਕਿਵੇਂ ਉਪਯੋਗ ਕਰਦੇ ਹਨ? ਬਹੁਰਾਸ਼ਟਰੀ ਕੰਪਨੀਆਂ ਆਪਣੇ ਗਾਹਕਾਂ ਅਤੇ ਕਰਮਚਾਰੀਆਂ ਨਾਲ ਜੁੜਨ ਲਈ ਉਦੇਸ਼ ਦੀ ਤਾਕਤ ਦਾ ਕਿਵੇਂ ਲਾਭ ਲੈਂਦੀਆਂ ਹਨ? ਭਾਰਤ ਆਰਥਿਕ ਵਿਕਾਸ ਵਿੱਚ ਪਿੱਛੇ ਕਿਉਂ ਰਹਿ ਗਿਆ। ਅੱਗ ਨੇ ਮਨੁੱਖਾਂ ਨੂੰ ਹੋਰ ਸਿਆਣਾ ਬਣਨ ਵਿੱਚ ਕਿਵੇਂ ਮਦਦ ਕੀਤੀ? ਵੱਖ-ਵੱਖ ਉਦਾਹਰਣਾਂ ਅਤੇ ਕਹਾਣੀਆਂ ਰਾਹੀਂ, ਉਪਰੋਕਤ ਸਾਰੇ ਪ੍ਰਸ਼ਨਾਂ ਦੇ ਜਵਾਬ ਅਣਗੌਲੇ ਹੁਨਰਾਂ ਦੀ ਸ਼ਕਤੀ ਵਿੱਚ ਦਿੱਤੇ ਗਏ ਹਨ। ਇਹ ਕਿਤਾਬ ਨਾ ਸਿਰਫ਼ ਸਮੱਸਿਆਵਾਂ ਨੂੰ ਉਜਾਗਰ ਕਰਦੀ ਹੈ, ਬਲਕਿ ਜ਼ਿੰਦਗੀ ਦੀਆਂ ਸਭ ਤੋਂ ਮੁਸ਼ਕਿਲ ਚੁਣੌਤੀਆਂ ਦੇ ਹੱਲ ਵੀ ਪੇਸ਼ ਕਰਦੀ ਹੈ। 50 ਤੋਂ ਵੱਧ ਉਦਾਹਰਣਾਂ ਅਤੇ ਕੇਸ ਸਟਡੀਜ਼ ਦੇ ਨਾਲ, ਇਹ ਕਿਤਾਬ ਵਿਦਿਆਰਥੀਆਂ, ਸਿਖਣ ਵਾਲਿਆਂ ਜਾਂ ਕਾਰਪੋਰੇਟ ਜਗਤ ਵਿੱਚ ਉੱਚਾਈਆਂ ਹਾਸਲ ਕਰਨ ਲਈ ਕੋਸ਼ਿਸ਼ ਕਰ ਰਹੇ ਹਰ ਵਿਅਕਤੀ ਲਈ ਇਕ ਲਾਭਦਾਇਕ ਸਰੋਤ ਹੈ।
Punjabi translation of 'The Power of Ignored Skills'