ਕਹਾਣੀ ਦੀ ਗੱਲ ਮੈਂ ਨੀ ਕਰਨੀ, ਬਹੁਤ ਜ਼ਿਆਦਾ ਤੈਹਾਂ ਨੇ, ਇਤਿਹਾਸਿਕ ਪਾਤਰਾਂ ਦੀਆਂ ਸਾਡੀਆਂ ਬਣੀਆਂ ਹੋਈਆਂ ਧਾਰਨਾਵਾਂ ਨੂੰ ਇਹ ਨਾਟਕ ਬੁਰੀ ਤਰ੍ਹਾਂ ਤੋੜਦਾ ਹੈ, ਸਿਰਫ ਗਾਂਧੀ ਦੇ ਪਾਤਰ ਦੀ ਹੀ ਨਹੀਂ, ਗੋਡਸੇ ਦੀ ਵੀ। ਕੋਈ ਪਾਤਰ ਫੈਕਸ ਨਹੀਂ ਹੈ, ਇਤਿਹਾਸਕ ਚੌਧਰੀ ਰਹੇ ਪਾਤਰ ਕੋਰਸ ’ਚ ਬੈਠੇ ਗੁੰਮਨਾਮ ਪਾਤਰਾਂ ਨੂੰ ਇਤਿਹਾਸ ਸਿਰਜਦਾ ਦੇਖ ਰਹੇ ਨੇ ਤੇ ਆਪਣੇ ਮਖੌਟੇ ਉਤਰਦੇ ਦੇਖ ਰਹੇ, ਤੇ ਜਿਸ ਤਰੀਕੇ ਨਾਲ ਪੂਰੇ ਨਾਟਕ ਵਿੱਚ ਇਨ੍ਹਾਂ ਮਖੌਟਿਆਂ ਦੀ ਵਰਤੋਂ ਕੀਤੀ ਗਈ ਹੈ, ਉਹ ਸਾਡੇ ਮਨ ਤੋਂ ਪਰਦੇ ਲਾਹੁਣ ਦੀ ਹੀ ਕੋਸ਼ਿਸ਼ ਹੈ, ਤੇ ਇਹੋ ਧਿਆਨ ਹੈ, ਇਹੋ ਇਸੇ ਨਾਟਕ ਦੀ ਜਾਨ ਹੈ। ਪੱਕੀ ਗੱਲ ਐ ਕਿ ਸੌਖਾ ਤਾਂ ਨਹੀਂ, ਨਾਟਕ ਪਾਠਕ ਅਤੇ ਦਰਸ਼ਕ ਤੋਂ ਇੱਕ ਮੰਗ ਕਰਦਾ, ਆਪਣਾ ਨਕਾਬ ਲਾਹੁਣ ਦੀ। ਮੂਲ ਕਹਾਣੀ ਦਾ ਗੱਲ ਮੈਂ ਨਹੀਂ ਕਰਦਾ, ਪਰ ਇੰਨਾ ਮੈਂ ਸਮਝਦਾਂ ਕਿ ਇਸਦੇ ਮੁੱਖ ਪਾਤਰ ‘ਤਾਰਿਕਪ੍ਰਸਾਦ’ ਦੇ ਸਾਹਮਣੇ ਜੋ ਚੁਣੌਤੀ ਗਾਂਧੀ ਨੇ ਖੜੀ ਕੀਤੀ ਹੈ, ਦੁਸ਼ਮਣ ਦੇ ਬੱਚੇ ਨੂੰ ਪਾਲਣ ਦੀ, ਤੇ ਉਹ ਵੀ ਆਪਣੇ ਘਰ ਵਿੱਚ..., ਜੇ ਅਸੀਂ ਉਸਦੇ ਨਾਲ-ਨਾਲ ਔਖੇ-ਸੌਖੇ ਲੰਘ ਜਾਨੇਂ ਆਂ ਇਹਦੇ ਚੋਂ, ਤਾਂ ਲੱਭੂ ਬਹੁਤ ਕੁਝ, ਇਹ ਬਹੁਤ ਡੂੰਘਾ ਲੈ ਕੇ ਜਾਵੇਗਾ, ਇਤਿਹਾਸ ਵਿੱਚ ਵੀ ਤੇ ਆਪਣੇ ਅੰਦਰ ਵੀ, ਤੇ ਇਸ ਦੌਰਾਨ ਸ਼ਾਇਦ ਬਹੁਤ ਕੁਝ ਟੁੱਟ-ਭੱਜ ਵੀ ਜਾਏ, ਜੋ ਅਸੀਂ ਮਕੈਨਕੀ ਬਿੰਬ ਘੜ ਰੱਖੇ, ਭਾਵੇਂ ਭਗਤ ਸਿੰਘ ਦੇ ਹੋਣ, ਜਾਂ ਗਾਂਧੀ ਬਾਰੇ, ਉਹ ਸ਼ਾਇਦ ਇਸ ਨਾਟਕ ਪੜ੍ਹਨ/ਦੇਖਣ ਤੋਂ ਬਾਅਦ ਉਵੇਂ ਦੇ ਉਵੇਂ ਬਚੇ ਨਾ ਰਹਿਣ।
- ਸੈਮੁਅਲ ਜੋਹਨ