Indi - eBook Edition
Heal Your Gut, Mind & Emotions | ਹੀਲ ਯੂਅਰ ਗੱਟ,  ਮਾਈਂਡ & ਇਮੋਸ਼ਨਸ

Heal Your Gut, Mind & Emotions | ਹੀਲ ਯੂਅਰ ਗੱਟ, ਮਾਈਂਡ & ਇਮੋਸ਼ਨਸ

Sold by: Autumn Art
Up to 10% off
Paperback
ISBN: 978-93-49217-00-3
269.00    299.00
Quantity:

ਕੀ ਤੁਹਾਨੂੰ ਪਤਾ ਹੈ ਕਿ ਤੁਹਾਡੀ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਤੰਦਰੁਸਤੀ ਤੁਹਾਡੀ ਭੋਜਨ ਪਚਾਉਣ ਦੀ ਸਮਰੱਥਾ ’ਤੇ ਨਿਰਭਰ ਕਰਦੀ ਹੈ? ਜਿੰਨੀਆਂ ਸਿਹਤਮੰਦ ਤੁਹਾਡੀਆਂ ਅੰਤੜੀਆਂ, ਓਹਨੇ ਹੀ ਸਿਹਤਮੰਦ ਤੁਸੀਂ। ਗੱਟ ਹੈਲਥ ਨੂੰ ਕੇਂਦਰੀ ਅਧਾਰ ਮੰਨਦਿਆਂ, ਹੈਲਥ ਕੋਚ ਡਿੰਪਲ ਜਾਂਗੜਾ ਨੇ ਪ੍ਰਾਚੀਨ ਆਯੁਰਵੇਦ, ਆਧੁਨਿਕ ਵਿਗਿਆਨ ਅਤੇ ਪੋਸ਼ਣ ਦੇ ਤਿੰਨ ਪੱਖਾਂ ਨੂੰ ਮਿਲਾ ਕੇ, ਖ਼ਾਸ ਕਰਕੇ ਭੋਜਨ ਰਸਾਇਣ ਵਿਗਿਆਨ ’ਤੇ ਧਿਆਨ ਕੇਂਦਰਿਤ ਕਰਦਿਆਂ, ਦੁਨੀਆ ਭਰ ਦੇ ਲੋਕਾਂ ਦੀ ਮਦਦ ਕੀਤੀ ਹੈ ਤਾਂ ਕਿ ਉਹ ਲੰਬੇ ਸਮੇਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਣ। ਇਸ ਜਾਣਕਾਰੀ ਭਰਪੂਰ ਅਤੇ ਆਸਾਨ-ਭਾਸ਼ਾ ਵਾਲੀ ਕਿਤਾਬ ਵਿੱਚ, ਲੇਖਿਕਾ ਉਹ ਸਾਧਨ ਸਾਂਝੇ ਕਰਦੀ ਹੈ ਜਿਨ੍ਹਾਂ ਨੇ ਉਸਦੀ ਆਪਣੀ ਜ਼ਿੰਦਗੀ ਨੂੰ ਨਵਾਂ ਰੂਪ ਦਿੱਤਾ। ਉਹ ਦੱਸਦੇ ਹਨ ਕਿ ਤੁਸੀਂ ਭੋਜਨ ਦੀ ਸਹੀ ਚੋਣ ਅਤੇ ਵਰਤੋਂ ਰਾਹੀਂ ਆਪਣੀ ਸਿਹਤ ਸੰਭਾਲ ਸਕਦੇ ਹੋ ਅਤੇ ਦੁਬਾਰਾ ਬਿਮਾਰ ਹੋਣ ਤੋਂ ਬਚ ਸਕਦੇ ਹੋ। ਇਸ ਕਿਤਾਬ ਵਿੱਚ ਉਹਨਾ ਨੇ ਇੱਕ ਪੰਜ-ਕਦਮੀ ਪ੍ਰਕਿਰਿਆ ਵੀ ਸਾਂਝੀ ਕੀਤੀ ਹੈ ਜੋ ਤੁਹਾਨੂੰ ਅੰਤੜੀਆਂ ਦੀ ਪੂਰੀ ਸਮਰੱਥਾ ਅਤੇ ਉਨ੍ਹਾਂ ਦੀ ਸੰਭਾਲ ਬਾਰੇ ਸਮਝਣ ਵਿੱਚ ਮਦਦ ਕਰੇਗੀ। ਇਹ ਪ੍ਰਕਿਰਿਆ ਤੁਹਾਡੇ ਆਂਤ-ਦਿਮਾਗ਼ ਸੰਪਰਕ ਨੂੰ ਮਜ਼ਬੂਤ ਕਰੇਗੀ, ਜਿਸ ਰਾਹੀਂ ਤੁਸੀਂ ਇਹ ਜਾਣ ਸਕੋਗੇ ਕਿ ਤੁਹਾਡੇ ਸਰੀਰ ਨੂੰ ਅਸਲ ਵਿੱਚ ਕੀ ਚਾਹੀਦਾ ਹੈ। ਡਿੰਪਲ ਦਾ ਮਕਸਦ ਹੈ ਲੋਕਾਂ ਨੂੰ ਇਸ ਯੋਗ ਬਣਾਉਣਾ ਕਿ ਉਹ ਪੋਸ਼ਣ ਦੀ ਸਹੀ ਸਮਝ ਰਾਹੀਂ ਆਪਣੀ ਸਿਹਤ ਨੂੰ ਸੁਧਾਰ ਸਕਣ। ਇਸ ਕਿਤਾਬ ਦਾ ਮੰਤਵ ਤੁਹਾਨੂੰ ਇਹ ਦੱਸਣਾ ਹੈ ਕਿ ਉਪਰੋਕਤ ਸਿਹਤ ਸੰਬਧੀ ਰਾਜ਼ ਸਾਡੇ ਲਈ ਕਿਵੇਂ ਲਾਹੇਵੰਦ ਹੋ ਸਕਦੇ ਹਨ।

Related Books