‘ਡੂ ਐਪਿਕ ਸ਼ਿਟ’ ਨੇ ਤੁਹਾਨੂੰ ਸੋਚਣ ਲਈ ਮਜਬੂਰ ਕੀਤਾ।
ਅਤੇ ‘ਗੈੱਟ ਐਪਿਕ ਸ਼ਿਟ ਡਨ’ ਤੁਹਾਨੂੰ ਉਨ੍ਹਾਂ ਵਿਚਾਰਾਂ ਨੂੰ ਅਮਲ ਵਿੱਚ ਲਿਆਉਣ ਲਈ ਮਜ਼ਬੂਰ ਕਰੇਗੀ!
ਜਦੋਂ ਅੰਕੁਰ ਕਾਲਜ ਵਿੱਚ ਪੜ੍ਹ ਰਿਹਾ ਸੀ ਤਾਂ ਉਸਨੇ ਇੱਕ ਕਿਤਾਬ ਖਰੀਦੀ ਸੀ ਜਿਸ ਵਿੱਚ ਪਿਛਲੇ 10 ਸਾਲਾਂ ਦੇ ਪ੍ਰਸ਼ਨ-ਪੱਤਰਾਂ ਦੇ ਜਵਾਬ ਸਨ। ਉਸ ਕਿਤਾਬ ਨੇ ਆਉਣ ਵਾਲੇ ਇਮਤਿਹਾਨ ਦੀ ਤਿਆਰੀ ਵਿਚ ਉਸਦੀ ਬਹੁਤ ਮਦਦ ਕੀਤੀ।
ਅੰਕੁਰ ਆਪਣੀ ਦੂਸਰੀ ਕਿਤਾਬ ਵਿੱਚ ਜ਼ਿੰਦਗੀ ਲਈ ਅਜਿਹੀ ਹੀ ਕਿਤਾਬ ਤਿਆਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇੱਕ ਵਿਦਿਆਰਥੀ ਅਤੇ ਇੱਕ ਅਧਿਆਪਕ ਵਿਚਕਾਰ ਸੰਵਾਦ ਦੇ ਰੂਪ ਵਿੱਚ ਤਿਆਰ ਕੀਤੀ ਗਈ, ਕਿਤਾਬ ‘Get Epic Shit Done’ ਵਿੱਚ ਜੀਵਨ ਦੇ 36 ਸਵਾਲਾਂ ਦੇ ਜਵਾਬ ਹਨ। ਉਨ੍ਹਾ ਸਵਾਲਾਂ ਦੇ ਜਵਾਬ, ਜਿਨ੍ਹਾਂ ਦਾ ਰੋਜ਼ਮਰ੍ਹਾ ਦੀ ਜ਼ਿੰਦਗੀ ’ਚ ਤੁਸੀਂ ਸਾਮ੍ਹਣਾ ਕਰਦੇ ਹੋ, ਅਤੇ ਜਿਨ੍ਹਾਂ ਦੇ ਜਵਾਬ ਤੁਸੀਂ ਜਾਣਨਾ ਚਾਹੁੰਦੇ ਹੋ।
‘Get Epic Shit Done’ ਮਹਿਜ਼ ਪ੍ਰੇਰਿਤ ਕਰਨ ਵਾਲੀ ਕਿਤਾਬ ਨਹੀਂ - ਬਲਕਿ ਇਹ ਤੁਹਾਡੀ ਜੀਵਨ ਸ਼ੈਲੀ ਨੂੰ ਬਿਹਤਰ ਕਰ ਦਵੇਗੀ।