ਅਸੀਂ ਇਕ ਅਜਿਹੀ ਦੁਨੀਆ ਵਿੱਚ ਰਹਿੰਦੇ ਹਾਂ ਜਿੱਥੇ ਕੋਈ ਵੀ ਵਿਅਕਤੀ ਜਾਂ ਵਸਤੂ ਸਾਡੇ ਨਾਲ ਹਮੇਸ਼ਾ ਨਹੀਂ ਰਹਿ ਸਕਦਾ। ਅਸੀਂ ਆਪਣੇ ਆਲੇ-ਦੁਆਲੇ ਅਜਿਹਾ ਵਾਤਾਵਰਨ ਬਣਾ ਲਿਆ ਹੈ ਜਿੱਥੇ, ਉਦਾਹਰਨ ਦੇ ਲਈ, ਤੁਹਾਡੇ ਦੋਸਤਾਂ ਨੂੰ ਚੰਗਾ ਕੰਮ ਲੱਭਣ ਦੂਜੇ ਸ਼ਹਿਰ ਜਾਣਾ ਜਾਂ ਫਿਰ ਆਪਣੀ ਪੜ੍ਹਾਈ ਲਈ ਆਪਣੇ ਪਰਿਵਾਰ ਤੋਂ ਦੂਰ ਜਾਣਾ ਪੈ ਸਕਦਾ ਹੈ। ਇਸ ਤਰ੍ਹਾਂ ਲਗਾਤਾਰ ਬਦਲਦੇ ਹੋਏ ਮਾਹੌਲ ਵਿੱਚ ਤੁਹਾਡੇ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਇਕੱਲੇ ਰਹਿਣ ਦਾ ਮਤਲਬ ਇਕੱਲਾਪਣ ਨਹੀਂ ਹੁੰਦਾ, ਇਸਦਾ ਅਰਥ ਸਿਰਫ਼ ਇਹ ਹੈ ਕਿ ਤੁਸੀਂ ਹਮੇਸ਼ਾ ਖ਼ੁਦ ਦੇ ਨਾਲ ਰਹਿੰਦੇ ਹੋ।
ਇਕੱਲੇ ਰਹਿਣ ਦੀ ਕਲਾ ਇੱਕ ਅਜਿਹੀ ਕਿਤਾਬ ਹੈ ਜੋ ਤੁਹਾਨੂੰ ਇਹ ਸਿਖਾਏਗੀ ਕਿ ਤੁਸੀਂ ਕਿਸ ਤਰ੍ਹਾਂ ਆਪਣੇ ਇਕੱਲੇਪਣ ਨੂੰ ਇਕਾਂਤ ਵਿੱਚ ਬਦਲ ਸਕਦੇ ਹੋ ਅਤੇ ਇਕੱਲੇ ਰਹਿਣ ਦੀ ਕਲਾ ਵਿੱਚ ਮਾਹਿਰ ਹੋ ਸਕਦੇ ਹੋ। ਇਸ ਦੇ ਨਤੀਜੇ ਵਜੋਂ ਕਿਵੇਂ ਆਪਣੇ ਵਰਤਮਾਨ ਜੀਵਨ ਨੂੰ ਆਦਰਸ਼ ਜੀਵਨ ਵਿੱਚ ਬਦਲ ਸਕਦੇ ਹੋ।