ਯੰਗ ਪਿਊਬਲੋ ਦੇ ਇਲਾਜ ਦਾ ਰਾਹ ਉਦੋਂ ਖੁੱਲ੍ਹਦਾ ਹੈ ਜਦੋਂ ਕਈ ਸਾਲ ਲਗਾਤਾਰ ਨਸ਼ੇ ਕਰਨ ਨਾਲ ਉਸਦਾ ਮਨ ਅਤੇ ਸਰੀਰ ਕਿਸੇ ਕੰਮ ਦੇ ਨਹੀਂ ਰਹੇ। ਅੱਗੇ ਵਧਣ ਦੇ ਰਸਤੇ ਦੀ ਭਾਲ ਕਰਦੇ ਹੋਏ ਜਦੋਂ ਉਹਨਾਂ ਨੇ ਆਪਣੀਆਂ ਚਿੰਤਾਵਾਂ ਅਤੇ ਡਰਾਂ ਦਾ ਸਾਹਮਣਾ ਕਰਕੇ, ਆਪਣੀ ਅੰਤਰ-ਦ੍ਰਿਸ਼ਟੀ ’ਤੇ ਭਰੋਸਾ ਕਰਕੇ ਅਤੇ ਮੈਡੀਟੇਸ਼ਨ ਕਰਕੇ, ਮਾਨਸਿਕ ਤੌਰ ’ਤੇ ਹਲਕਾ ਮਹਿਸੂਸ ਕੀਤਾ ਅਤੇ ਫਿਰ ਦਿਲ ਅਤੇ ਦਿਮਾਗ ਇਹ ਅਹਿਸਾਸ ਕਰਵਾਉਣ ਲੱਗੇ ਜਿਵੇਂ ਉਹ ਘਰ ਪਰਤ ਆਏ ਹੋਣ।
ਲਾਈਟਰ ਕਿਤਾਬ ਵਿੱਚ, ਯੰਗ ਪਿਊਬਲੋ ਦੱਸਦੇ ਹਨ ਕਿ ਅਸੀਂ ਆਪਣੇ-ਆਪ ਨੂੰ ਠੀਕ ਕਿਵੇਂ ਕਰ ਸਕਦੇ ਹਾਂ। ਇਸ ਵਿਚ ਖ਼ੁਦ ਲਈ ਹਮਦਰਦੀ ਜਤਾਉਣ ਅਤੇ ਜਾਣ ਦੇਣ ਤੋਂ ਲੈ ਕੇ ਭਾਵਨਾਤਮਕ ਤੌਰ ’ਤੇ ਪਰਪੱਕ ਬਣਨ ਤੱਕ ਸਭ ਸ਼ਾਮਿਲ ਹੈ। ਇਹ ਸਾਡੇ ਕੰਮਾਂ ਵਿਚ ਹੋਰ ਸਮਝਦਾਰੀ, ਸਾਡੇ ਫ਼ੈਸਲਿਆਂ ਨੂੰ ਹੋਰ ਹਮਦਰਦੀ ਭਰਿਆ, ਸਾਡੀ ਸੋਚ ਨੂੰ ਸਪੱਸ਼ਟ ਅਤੇ ਸਾਡੇ ਭਵਿੱਖ ਨੂੰ ਹੋਰ ਸ਼ਾਨਦਾਰ ਬਣਾਉਣ ਲਈ ਇੱਕ ਪਰਿਵਰਤਨਸ਼ੀਲ ਮਾਰਗਦਰਸ਼ਕ ਹੈ।