ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਵਿਚ ਚਾਰ ਉਦਾਸੀਆਂ ਕੀਤੀਆਂ, ਜਿਸ ਦੌਰਾਨ ਉਨ੍ਹਾਂ ਨੇ ਅਗਿਆਨ ਰੂਪੀ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਵਾਇਆ ਅਤੇ ਪਰਮੇਸ਼ਰ ਦੇ ਨਾਮ ਨਾਲ ਜੋੜਿਆ। ਗੁਰੂ ਨਾਨਕ ਸਾਹਿਬ ਵਲੋਂ ਲੋਕਾਈ ਦੇ ਭਲੇ ਲਈ ਜਿਥੇ ਸੰਗਤਾਂ ਸਥਾਪਿਤ ਕੀਤੀਆਂ, ਬਾਬਾ ਸ੍ਰੀ ਚੰਦ ਜੀ ਨੇ ਉਦਾਸੀ ਭੇਖ ਧਾਰਨ ਕਰਕੇ ਉਨ੍ਹਾਂ ਸਥਾਨਾਂ ਦੀ ਨਿਸ਼ਾਨਦੇਹੀ ਕਰਕੇ ਜਾਤ-ਪਾਤ ਅਤੇ ਊਚ-ਨੀਚ ਤੋਂ ਮੁਕਤ ਸੰਗਤਾਂ ਨੂੰ ਨਾਮ/ਸ਼ਬਦ ਦੀ ਮਹਾਨਤਾ ਦੱਸਦੇ ਅਤੇ ਵਿਭਿੰਨ ਪ੍ਰੰਪਰਾਵਾਂ ਨਾਲ ਸੰਵਾਦ ਰਚਾ ਕੇ ਗੁਰਬਾਣੀ ਨਾਲ ਜੋੜਦੇ। ਇਸ ਪੁਸਤਕ ਵਿਚ ਜਸਕੀਤ ਸਿੰਘ ਨੇ ਉਦਾਸੀ ਪੰਥ ਦੇ ਇਤਿਹਾਸ ਨੂੰ ਪੜਾਅਵਾਰ ਅਤੇ ਤਰਤੀਬਬੱਧ ਕਰਨ ਦਾ ਇਹ ਉਪਰਾਲਾ ਕੀਤਾ ਹੈ। ਜਿਸ ਵਿਚ ਉਦਾਸੀ ਪੰਥ ਦੇ ਯੋਗਦਾਨ, ਗੁਰਮਿਤ ਪ੍ਰਚਾਰ, ਸਾਹਿਤ ਰਚਨਾ, ਸਿੱਖ ਜੰਗਾਂ ਵਿਚ ਭੂਮਿਕਾ, ਸਿੱਖ ਸੰਸਥਾਨਾਂ ਦੀ ਸੇਵਾ-ਸੰਭਾਲ ਆਦਿ ਨੂੰ ਇਤਿਹਾਸਕ ਸ੍ਰੋਤਾਂ ਰਾਹੀਂ ਪੇਸ਼ ਕਰਨ ਦਾ ਸਫਲ ਯਤਨ ਹੈ। ਇਸ ਪੁਸਤਕ ਰਾਹੀਂ ਉਦਾਸੀ ਅਤੇ ਸਿੱਖ ਪੰਥ ਦੇ ਡੂੰਘੇ ਸੰਬੰਧਾਂ ਦਾ ਪਤਾ ਲਗਦਾ ਹੈ। ਪਾਠਕ ਇਸ ਪੁਸਤਕ ਰਾਹੀਂ ਖੋਜ ਭਰਪੂਰ ਜਾਣਕਾਰੀ ਪ੍ਰਾਪਤ ਕਰਨਗੇ।
ਬਾਬਾ ਸੁਖਦੇਵ ਸਿੰਘ ਜੀ ਬੇਦੀ,
ਅੰਸ ਬੰਸ ਸ੍ਰੀ ਗੁਰੂ ਨਾਨਕ ਦੇਵ ਜੀ (16ਵੀਂ ਪੀੜ੍ਹੀ)