Indi - eBook Edition
Aatam Parbodh | ਆਤਮ ਪ੍ਰਬੋਧ

Aatam Parbodh | ਆਤਮ ਪ੍ਰਬੋਧ

Sold by: Autumn Art
Up to 15% off
Hardcover
ISBN: 978-19-89310-44-1
299.00    350.00
Quantity:

ਬਾਬਾ ਸ੍ਰੀ ਚੰਦ ਜੀ ਪਾਸ ਅਚਲ ਵਟਾਲਾ ਦੇ ਨਜ਼ਦੀਕ ਨਾਨਕ ਚੱਕ ਵਿਖੇ ਸ਼ਿਵਰਾਤ੍ਰੀ ਸਮੇਂ ਨਾਥਾਂ, ਯੋਗੀਆਂ, ਸਿੱਧਾਂ ਨੇ ਗੋਸਟਿ ਕਰਨ ਲਈ ਯੋਗ ਵਿਸ਼ਯ ਤੇ ਪ੍ਰਸ਼ਨ ਪੁੱਛਿਆ, ਜਿਸਦਾ ਉਤਰ ਬਾਬਾ ਜੀ ਨੇ ਬਹੁਤ ਡੂੰਘੇ ਅਰਥਾਂ ਅਤੇ ਥੋੜ੍ਹੇ ਸ਼ਬਦਾਂ ਵਿੱਚ ਜੋ ਦਿੱਤਾ ਉਹੀ ਮਾਤ੍ਰਾ ਬਾਣੀ ਦੇ ਨਾਮ ਨਾਲ ਪ੍ਰਸਿੱਧ ਹੋਇਆ। ਇਸ ਗੋਸਟਿ ਦਾ ਕੇਂਦਰੀ ਆਧਾਰ ਪ੍ਰਭੂ ਨਾਮ-ਸਿਮਰਨ ਅਤੇ ੴ/ਓਅੰਕਾਰ ਦੇ ਸਮੁੱਚ ਪਾਸਾਰ ਨੂੰ ਦ੍ਰਿੜ ਕਰਵਾਉਣਾ ਸੀ। ਇਸਦੀ ਵਿਸ਼ੇਸ਼ਤਾ ਇਹ ਹੈ ਕਿ ਇਸਦੀ ਯਾਤਰਾ ਬਾਹਰਮੁਖੀ ਨਾ ਹੋ ਕੇ ਅੰਤਰਮੁਖੀ ਹੋ ਜਾਣ ਦੀ ਹੈ, ਜਿਸ ਰਾਹੀਂ ਸਥੂਲਤਾ ਤੇ ਸੂਖ਼ਮਤਾ ਦੇ ਸੰਗਮ ਰਾਹੀਂ ਬ੍ਰਹਮ ਦੀ ਪ੍ਰਾਪਤੀ ਦਾ ਮਾਧਿਅਮ ਹੈ। ਉਦਾਸੀ ਪੰਥ ਦੇ ਚਾਰ ਧੂਣੇ, ਛੇ ਬਖਸ਼ਿਸ਼ਾਂ ਵੱਲੋਂ ਵੀ ਮਾਤ੍ਰਾ ਬਾਣੀ ਦੀ ਰਚਨਾ ਕੀਤੀ ਗਈ। ਭਾਰਤੀ ਪਰੰਪਰਾਵਾਂ ਅਤੇ ਵੱਖ-ਵੱਖ ਮੱਤਾਂ ਦੇ ਸਾਧੂਆਂ ਵਲੋਂ ਵੀ ਮਾਤ੍ਰਾ ਰਚੀਆਂ ਗਈਆਂ। ਉਦਾਸੀ ਪੰਥ ਦੇ ਮਹਾਂਪੁਰਖਾਂ ਵਲੋਂ ਰਚਿਤ ਮਾਤ੍ਰਾ ਬਾਣੀ ਵਿਚ ਕੋਈ ਭਰਮ-ਭੁਲੇਖਾ ਜਾਂ ਹੋਰ ਮਾਤ੍ਰਾ ਰਚਨਾਵਾਂ ਨਾਲ ਰਲਗੱਡ ਨਾ ਹੋ ਜਾਣ, ਇਸ ਕਰਕੇ ਜਸਕੀਤ ਸਿੰਘ ਦੁਆਰਾ ਭਾਰਤ ਦੇ ਵਿਭਿੰਨ ਆਸ਼ਰਮਾਂ, ਮੱਠਾਂ, ਉਦਾਸੀ ਡੇਰਿਆਂ, ਅਖਾੜਿਆਂ ਵਿੱਚੋਂ ਦੋ ਦਹਾਕਿਆਂ ਦੇ ਲੰਬੇ ਅਰਸੇ ਤੋਂ ਭ੍ਰਮਣ ਕਰਕੇ ਸ਼ੁੱਧ ਰੂਪ ਵਿਚ ਇਕੱਤਰ ਕਰਨ ਦਾ ਸਫਲ ਯਤਨ ਕੀਤਾ ਹੈ। ਨਾਮ-ਅਭਿਆਸੀ, ਜਗਿਆਸੂ, ਭਗਤ ਜਨ ਇਸ ਤੋਂ ਭਰਪੂਰ ਲਾਹਾ ਪ੍ਰਾਪਤ ਕਰਨਗੇ।

ਸੰਤ ਬਾਬਾ ਗੁਰਵਿੰਦਰ ਸਿੰਘ ਜੀ
ਸ੍ਰੀ ਉਦਾਸੀਨ ਬ੍ਰਹਮ ਅਖਾੜਾ ਮਾਂਡੀ ਸਾਹਿਬ (ਪਿਹੋਵਾ)