Indi - eBook Edition
Lally: Uss Kaa Naam Faqeer | ਲਾਲੀ - ਉਸ ਕਾ ਨਾਮ ਫ਼ਕੀਰ

Lally: Uss Kaa Naam Faqeer | ਲਾਲੀ - ਉਸ ਕਾ ਨਾਮ ਫ਼ਕੀਰ

Sold by: Autumn Art
Up to 17% off
Paperback
ISBN: 978-93-47253-72-0
245.00    295.00
Quantity:

ਆਮ ਤੌਰ 'ਤੇ ਇਹ ਤਜਰਬਾ ਸੱਭ ਨੂੰ ਕਦੇ ਨਾ ਕਦੇ ਹੁੰਦਾ ਹੈ ਕਿ ਜੇ ਕਿਸੇ ਚੀਜ਼ ਵੱਲ ਦੇਰ ਤਕ ਵੇਖਦੇ ਰਹੀਏ ਤਾਂ ਉਸ ਵਸਤੂ ਦਾ ਬਿੰਬ ਵੇਖਣ ਵਾਲੇ ਦੀਆਂ ਅੱਖਾਂ ਵਿਚ ਵੱਸ ਜਾਂਦਾ ਹੈ। ਇਹ ਗੱਲ ਮਹਜ਼ ਮਨੋਵਿਗਿਆਨਕ ਨਹੀਂ ਹੈ ਬਲਕਿ ਇਹ ਵਿਗਿਆਨਕ ਪ੍ਰਕਿਰਿਆ ਹੈ ਜਿਸਨੂੰ ਰੌਸ਼ਨੀ ਦੇ ਸਿਧਾਂਤਾ ਅਨੁਸਾਰ ਸਿੱਧ ਕੀਤਾ ਜਾ ਸਕਦਾ ਹੈ। ਇਹ ਗੱਲ 1986 ਦੀ ਹੈ ਜਦੋਂ ਲਾਲੀ ਜੀ ਤੇ ਮੈਂ ਸਾਰੇ ਦੋਸਤਾਂ ਸਮੇਤ ਬਹੁਤ ਲੰਮੀਆਂ ਬੈਠਕਾਂ ਕਰ ਰਹੇ ਸਾਂ । ਮੈਂ ਹਮੇਸ਼ਾਂ ਵਾਂਗ ਲਾਲੀ ਜੀ ਦੀ ਗੱਲ ਬਹੁਤ ਧਿਆਨ ਨਾਲ ਸੁਣਨ ਦੀ ਕੋਸ਼ਿਸ਼ ਤਾਂ ਕਰਦਾ ਹੀ ਸਾਂ ਪਰ ਅਜੇਹਾ ਕਰਦਿਆਂ ਅਕਸਰ ਉਨ੍ਹਾਂ ਵੱਲ ਲਗਾਤਾਰ ਵੇਖਿਆ ਕਰਦਾ ਸਾਂ। ਇੱਕ ਦਿਨ ਅਜੇਹੀ ਬੈਠਕ, ਜਦੋਂ ਸਾਰੇ ਦੋਸਤ ਮੇਰੇ ਕਮਰੇ ਵਿਚੋਂ ਜਾ ਚੁੱਕੇ ਸਨ, ਤੋਂ ਬਾਅਦ ਮੈਂ ਮਹਿਸੂਸ ਕੀਤਾ ਕਿ ਲਾਲੀ ਜੀ ਦਾ ਚੇਹਰਾ ਮੇਰੀਆਂ ਅੱਖਾਂ ਮੂਹਰੇ ਉਵੇਂ ਦਾ ਉਵੇਂ ਹੈ - ਮੈਂ ਇਸ ਨੂੰ ਲਕੀਰਨ ਦਾ ਮਨ ਬਣਾ ਲਿਆ ਤੇ ਉਨ੍ਹਾਂ ਦਾ ਅਕਸ ਕਾਗਜ਼ ਉੱਪਰ ਉੱਤਰ ਆਇਆ। ਅਗਲੇ ਦਿਨ ਵੀ ਬੈਠਕ ਸੀ ਪਰ ਮੈਂ ਜਾਣਦਾ ਸਾਂ ਕਿ ਲਾਲੀ ਜੀ ਕਿਸੇ ਨੂੰ ਆਪਣੀ ਤਸਵੀਰ ਕੈਮਰੇ ਨਾਲ ਵੀ ਨਹੀਂ ਖਿੱਚਣ ਦਿੰਦੇ, ਤੇ ਮੇਰੇ 'ਯੱਬਲਪੁਣੇ' ਦਾ ਤਾਂ ਖੂਬ ਮਜਾਕ ਉਡੇਗਾ! ਉਸ ਤੋਂ ਬਾਅਦ ਇਹ ਤਸਵੀਰ ਮੈਂ ਕਦੇ ਕਿਸੇ ਨਾਲ ਸਾਂਝੀ ਨਾ ਕੀਤੀ, ਸਿਰਫ ਆਹ ਸੋਸ਼ਲ ਮੀਡੀਆ ਵਾਲੇ ਦਿਨ ਆਉਣ 'ਤੇ ਮੈਂ ਇਸ ਨੂੰ ਆਪਣੀ ਇਕ ਐਲਬਮ ਵਿਚ ਜ਼ਰੂਰ ਪਾ ਦਿੱਤਾ ਸੀ, ਜਿੱਥੇ ਇਸਨੂੰ ਵੇਖ ਕੇ ਨਵਤੇਜ ਭਾਰਤੀ ਜੀ ਨੇ ਕਿਹਾ ਸੀ ਕਿ ਲਾਲੀ ਜੀ ਅਸਲ ਵਿਚ ਇੰਨੇ ਲਾਲ ਨਹੀਂ ਸਨ, ਉਨ੍ਹਾਂ ਲਈ ਠੰਡੇ ਰੰਗ ਜ਼ਿਆਦਾ ਜਚਣੇ ਸਨ। ਮੇਰਾ ਕਹਿਣਾ ਸੀ ਕਿ ਉਨ੍ਹਾਂ ਦੇ ਬੋਲਣ ਵੇਲੇ ਉਨ੍ਹਾਂ ਦੇ ਚੇਹਰੇ ਦੇ ਤੇਜ ਨੇ ਮੈਨੂੰ ਗਰਮ ਰੰਗ ਵਰਤਣ ਲਈ ਪ੍ਰੇਰਿਆ।
- ਕੰਵਲ ਧਾਲੀਵਾਲ