Indi - eBook Edition
Rahasmai Sufi Sant: Rabia Basri | ਰਹੱਸਵਾਦੀ ਸੂਫ਼ੀ ਸੰਤ ਰਾਬਿਆ ਬਸਰੀ

Rahasmai Sufi Sant: Rabia Basri | ਰਹੱਸਵਾਦੀ ਸੂਫ਼ੀ ਸੰਤ ਰਾਬਿਆ ਬਸਰੀ

Sold by: Autumn Art
Up to 15% off
Paperback
ISBN: 978-93-49217-18-8
169.00    199.00
Quantity:

ਹਜ਼ਰਤ ਰਾਬਿਆ ਬਸਰੀ ਅੱਠਵੀਂ ਸਦੀ ਇਰਾਕ ਵਿਚ ਪੈਦਾ ਹੋਈ ਅਜਿਹੀ ਪਹਿਲੀ ਇਸਲਾਮੀ ਰਹੱਸਵਾਦੀ ਸੂਫ਼ੀ ਸੰਤ ਸੀ ਜਿਸ ਨੇ ਆਪਣੀ ਇਲਾਹੀ ਬੰਦਗੀ, ਕਰਮ, ਕਰਮ-ਵਿਹਾਰ ਅਤੇ ਰੱਬ ਅੱਗੇ ਆਪਣੇ ਸੰਪੂਰਨ ਸਮਰਪਣ ਰਾਹੀਂ ਰੂਹਾਨੀਅਤ ਦੀ ਅਜਿਹੀ ਚਰਮ ਸਥਿਤੀ ਹਾਸਿਲ ਕੀਤੀ ਜਿੱਥੇ ਉਸ ਦੇ ਰੋਮ-ਰੋਮ ਵਿਚ ਆਪਣੇ ਰੱਬੀ ਮੁਹੱਬਤ ਤੋਂ ਸਿਵਾਏ ਹੋਰ ਕੁਝ ਨਹੀਂ ਸੀ। ਉਸ ਨੇ ਰੱਬ ਦੇ ਜਿਸ ਜਮਾਲ (beauty) ਅਤੇ ਜਲਾਲ (majesty) ਦਾ ਸਿੱਧੇ ਰੂਪ ਵਿਚ ਦੀਦਾਰ ਕੀਤਾ ਅਤੇ ਸਹਿਜ-ਅਨੁਭੂਤੀ (Intutive Perception) ਗ੍ਰਹਿਣ ਕੀਤੀ, ਉਸ ਦਾ ਜਲਵਾ ਉਸ ਦੇ ਅੰਤਰ-ਮਨ ਵਿਚ ਇਸ ਕਦਰ ਰਮ ਗਿਆ ਜਿੱਥੇ ਕਿਸੇ ਹੋਰ ਲਈ ਮੁਹੱਬਤ ਜਾਂ ਨਫ਼ਰਤ ਲਈ ਕੋਈ ਥਾਂ ਹੀ ਨਹੀਂ ਬਚੀ। ਉਸ ਦਾ ਸਮੁੱਚਾ ਇਲਮ, ਈਮਾਨ, ਅਹਿਸਾਸ ਤੇ ਇਸ਼ਕ ਸਿਰਫ਼ ਤੇ ਸਿਰਫ਼ ਰੱਬ ਲਈ ਸੀ। ਮੁਹੱਬਤ ਦੀ ਅਜਿਹੀ ਤੀਬਰ ਭਾਵ-ਵਿਅੰਜਨਾ ਲਈ ਰਾਬਿਆ ਨੇ ਆਪਣੇ ਰੱਬ ਨਾਲ ਰੂਹਾਨੀ ਸੰਬੰਧਾਂ ਅਤੇ ਸੰਬੋਧਨ ਲਈ ਰੋਮਾਂਟਿਕ ਰੂਪਕੀ ਭਾਸ਼ਾ ਦਾ ਇਸਤੇਮਾਲ ਕੀਤਾ। ਉਸ ਨੇ ਆਪਣੇ ਰਹੱਸਵਾਦੀ ਅਨੁਭਵ ਦੇ ਸੰਚਾਰ ਲਈ ਸੁਰਾਹੀ, ਸ਼ਰਾਬ ਅਤੇ ਜਾਮ ਵਾਲੀ ਪ੍ਰਤੀਕਮਈ ਭਾਸ਼ਾ ਨੂੰ ਸੁਚੇਤ ਪੱਧਰ ਤੇ ਨਜ਼ਰ-ਅੰਦਾਜ਼ ਕੀਤਾ ਕਿਉਂਕਿ ਇਹ ਭਾਸ਼ਾ ਕੁਲੀਨ ਵਰਗ ਦੀਆਂ ਰੰਗ-ਰਲੀਆਂ ਦੀ ਰੁਚੀ ਨੂੰ ਪ੍ਰਦਰਸ਼ਿਤ ਕਰਦੀ ਹੈ। ਉਸ ਦੀ ਭਾਸ਼ਾ ਵਿਚ ਪ੍ਰੇਮਿਕਾ ਆਤਮਾ (ਰੂਹ) ਹੈ ਅਤੇ ਪ੍ਰੇਮੀ ਰੱਬ ਪ੍ਰਮਾਤਮਾ ਸੀ। ਸਮੁੱਚਾ ਸੂਫ਼ੀ ਕਾਵਿ ਆਤਮਾ ਅਤੇ ਪਰਮਾਤਮਾ ਦੇ ਇਸ ਰਿਸ਼ਤੇ ਨੂੰ ਪ੍ਰੇਮੀ-ਪ੍ਰੇਮਿਕਾ ਦੇ ਚਿਹਨਕੀ ਰਿਸ਼ਤੇ ਰਾਹੀਂ ਵਿਸਥਾਰਦਾ ਹੈ।

Related Books