ਏਨੀ ਉਮਦਾ ਵਾਰਤਕ ਕਿ ਤੁਹਾਨੂੰ ਇਹ ਕਵਿਤਾ ਵਾਂਗ ਟਿਕ ਕੇ ਰੁਕ ਰੁਕ ਕੇ ਪੜ੍ਹਨ ਲਈ ਪ੍ਰੇਰਿਤ ਕਰਦੀ ਹੈ ਤੇ ਉਕਸਾਉਂਦੀ ਹੈ। ਇਹ ਵਾਰਤਕ ਦੁਨੀਆ ਦੀ ਕਿਸੇ ਵੀ ਭਾਸ਼ਾ ਵਿੱਚ ਲਿਖੀ ਗਈ ਜਾਂ ਲਿਖੀ ਜਾ ਰਹੀ ਬੇਹਤਰੀਨ ਵਾਰਤਕ ਦੇ ਨਾਲ ਮੋਢਾ ਮੇਲਦੀ ਹੈ।
- ਪ੍ਰੋ ਸੁਰਜੀਤ ਸਿੰਘ
ਇਹ ਕਿਤਾਬ ਮੇਰੇ ਲਈ ਕੋਈ ਨਵਾਂ ਕਰਿਸ਼ਮਾ ਬਣ ਕੇ ਰੂਪਮਾਨ ਹੋਈ ਹੈ। ਚਿਰਾਂ ਬਾਅਦ ਪੰਜਾਬੀ ਵਿੱਚ ਇਹੋ ਜਿਹਾ ਲਿਖਾਰੀ ਨਜ਼ਰ ਆਇਆ ਹੈ ਜਿਸ ਕੋਲ ਨਵਾਂ ਮੁਹਾਵਰਾ ਹੈ ਅਤੇ ਇਸਨੂੰ ਵਰਤਣ ਦੀ ਮੁਹਾਰਤ ਵੀ।
- ਸੁਕੀਰਤ
ਜਿਵੇਂ ਊਧਮ ਸਿੰਘ ਕੋਲ ਹਰ ਵੇਲੇ ਵਾਰਸ ਸ਼ਾਹ ਦੀ ਹੀਰ ਹੁੰਦੀ ਸੀ, ਮੇਰੇ ਕੋਲ ਹਰ ਸਫ਼ਰ ਵਿੱਚ ਇਹ ਕਿਤਾਬ ਹੁੰਦੀ ਹੈ।
- ਦੇਵ ਕੁਰਾਈਵਾਲਾ