Indi - eBook Edition
Samjhdean Samjhaundean | ਸਮਝਦਿਆਂ ਸਮਝਾਉਂਦਿਆਂ

Samjhdean Samjhaundean | ਸਮਝਦਿਆਂ ਸਮਝਾਉਂਦਿਆਂ

Sold by: Autumn Art
Up to 12% off
Paperback
ISBN: 978-93-49217-79-9
220.00    250.00
Quantity:

ਜਸਬੀਰ ਮੰਡ ਪੰਜਾਬੀ ਗਲਪ ਦਾ ਅਜ਼ੀਮ ਹਸਤਾਖ਼ਰ ਹੈ। ਉਸ ਕੋਲ਼ ਖ਼ਿਆਲ ਦੀ ਤਾਜ਼ਗੀ ਹੈ, ਨਵੀਂ ਗਲਪੀ ਭਾਸ਼ਾ ਸਿਰਜਣ ਦੀ ਸਮਰੱਥਾ ਹੈ ਅਤੇ ਮਨੁੱਖੀ ਹੋਂਦ ਦੀਆਂ ਪਰਤਾਂ ਫਰੋਲਣ ਵਾਲ਼ੀ ਵਿਲੱਖਣ ਸਿਰਜਣਾਤਮਕ ਦ੍ਰਿਸ਼ਟੀ ਹੈ। ‘ਸਮਝਦਿਆਂ ਸਮਝਾਉਂਦਿਆਂ’ ਜਸਬੀਰ ਮੰਡ ਦੇ ਵੱਖ-ਵੱਖ ਸਮੇਂ ਲਿਖੇ ਲੇਖਾਂ ਦਾ ਸੰਗ੍ਰਹਿ ਹੈ। ਇਸ ਵਿਚ ਮੰਡ ਦੀ ਗਲਪੀ-ਸੂਝ ਅਤੇ ਨਾਵਲਕਾਰੀ ਦੇ ਭੇਦਾਂ ਦੇ ਨਾਲ-ਨਾਲ ਪੰਜਾਬੀ ਮਾਨਸਿਕਤਾ ਬਾਰੇ ਡੂੰਘੀਆਂ ਅਤੇ ਮੌਲਿਕ ਅੰਤਰ-ਦ੍ਰਿਸ਼ਟੀਆਂ ਮੌਜੂਦ ਹਨ। ਇਤਿਹਾਸ, ਸਿਮ੍ਰਤੀਆਂ, ਹਿੰਸਾ ਅਤੇ ਕਿਸਾਨੀ ਨਾਲ ਪੰਜਾਬ ਦਾ ਰਿਸ਼ਤਾ ਕਿਹੋ ਜਿਹਾ ਰਿਹਾ ਹੈ ਅਤੇ ਕਿਹੋ ਜਿਹਾ ਹੋਣਾ ਚਾਹੀਦਾ ਹੈ। ਇਸ ਬਾਰੇ ਇਹ ਕਿਤਾਬ ਕੁਝ ਗਹਿਰੀਆਂ ਰਮਜ਼ਾਂ ਸਮਝਾ ਦਿੰਦੀ ਹੈ। ਕੀ ਸਾਹਿਤ ਸਿਰਫ਼ ਅਨੁਭਵਾਂ ਦੀ ਖੇਡ ਹੈ ਜਾਂ ਅਹਿਸਾਸਾਂ ਦੀ ਮੂਲ ਟੇਕ? ਜਸਬੀਰ ਮੰਡ ਦੀ ਇਹ ਨਵੀਂ ਪੁਸਤਕ ਇਸ ਸਵਾਲ ਨਾਲ਼ ਦਾਰਸ਼ਨਿਕ ਸੰਵਾਦ ਹੈ। ਅਨੁਭਵਾਂ ਦੀ ਹੱਦ ਨੂੰ ਪਛਾਣਨਾ, ਯਥਾਰਥ ਨੂੰ ਪਾਰਦਰਸ਼ੀ ਹੋ ਕੇ ਦਿਸਣ ਦੇਣਾ ਅਤੇ ਸਿਰਜਣਾ ਨੂੰ ਅਹਿਸਾਸਾਂ ਦੀ ਮੂਲ ਟੇਕ ਵੱਲ ਵਾਪਸ ਮੋੜਨਾ; ਇਹ ਉਹ ਪਹਿਲੂ ਹਨ, ਜੋ ਇਸ ਕਿਤਾਬ ਨੂੰ ਬੇਸ਼ਕੀਮਤੀ ਬਣਾਉਂਦੇ ਹਨ। ਇਸ ਕਿਤਾਬ ’ਚੋਂ ਗੁਜ਼ਰਦਿਆਂ ਸਮਝ ਨਵਿਆਈ ਜਾਂਦੀ ਹੈ, ਸੰਵੇਦਨਾ ਵਧੇਰੇ ਸੂਖ਼ਮ ਹੁੰਦੀ ਹੈ ਅਤੇ ਜਸਬੀਰ ਮੰਡ ਦੀ ਸਿਰਜਣਾਤਮਕ ਪ੍ਰਤਿਭਾ ’ਤੇ ਮਾਣ ਹੋਰ ਗੂੜ੍ਹਾ ਹੋ ਜਾਂਦਾ ਹੈ। ਨਿਸ਼ਚੇ ਹੀ ਇਹ ਕਿਤਾਬ ਪਾਠਕ ਦੀ ਚੇਤਨਾ ਅਤੇ ਜੀਵਨ-ਸਮਝ ਨੂੰ ਬੁਨਿਆਦੀ ਤੌਰ ’ਤੇ ਰੂਪਾਂਤਰਿਤ ਕਰਨ ਦੀ ਸਮਰੱਥਾ ਰੱਖਦੀ ਹੈ। — ਡਾ. ਗੁਰਮੁਖ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ