Indi - eBook Edition
Lahoriya | ਲਹੌਰੀਆ

Lahoriya | ਲਹੌਰੀਆ

Sold by: Autumn Art
Up to 16% off
Paperback
ISBN: 978-93-47253-20-1
230.00    275.00
Quantity:

ਪੰਛੀ ਆਪਣਾ ਆਲ੍ਹਣਾ ਬਣਾਉਂਦੇ ਹਨ। ਇਸ ਵਿੱਚ ਅੰਡੇ ਦਿੰਦੇ ਹਨ ਤੇ ਫਿਰ ਇਹਨਾਂ ਅੰਡਿਆਂ ’ਚੋਂ ਨਿਕਲੇ ਬੱਚੇ ਜਦੋਂ ਉਡਾਰ ਹੋ ਜਾਂਦੇ ਹਨ ਤਾਂ ਉਹ ਇਸ ਆਲ੍ਹਣੇ ਨੂੰ ਹਮੇਸ਼ਾ ਲਈ ਛੱਡ ਦਿੰਦੇ ਹਨ। ਅਗਲੀ ਵਾਰ ਉਹ ਨਵੀਂ ਥਾਂ ਨਵਾਂ ਆਲ੍ਹਣਾ ਬਣਾਉਂਦੇ ਹਨ। ਪਰ ਇਨਸਾਨ ਇਸ ਮਾਮਲੇ ਵਿੱਚ ਪੰਛੀਆਂ ਤੋਂ ਬਿਲਕੁਲ ਵੱਖਰਾ ਹੈ। ਜਿਸ ਘਰ ਵਿੱਚ ਉਹ ਜਨਮ ਲੈਣ ਉਪਰੰਤ ਪਹਿਲੀ ਵਾਰ ਆਪਣੀਆਂ ਅੱਖਾਂ ਖੋਲ੍ਹਦਾ ਹੈ ਤੇ ਫਿਰ ਖੇਡਦਾ-ਮੱਲਦਾ ਵੱਡਾ ਹੁੰਦਾ ਹੈ ਅਤੇ ਜਿਸ ਘਰ ਦੀ ਮਿੱਟੀ ਵਿੱਚ ਉਹਦੇ ਪੁਰਖਿਆਂ ਦੀ ਖੁਸ਼ਬੋ ਰਲੀ ਹੁੰਦੀ ਹੈ, ਉਹਦੇ ਜ਼ਰੇ-ਜ਼ਰੇ ਨਾਲ ਮੋਹ ਤੇ ਜਜ਼ਬਾਤੀ-ਸਾਂਝ ਆਪ-ਮੁਹਾਰੇ ਬਣ ਜਾਂਦੀ ਹੈ। ਬੰਦਾ ਖੱਟੀਆਂ-ਕਮਾਈਆਂ ਕਰਨ ਜਹਾਨ ਵਿੱਚ ਕਿਤੇ ਵੀ ਜਾਵੇ ਪਰ ਆਖਰ ਆਪਣੇ ਇਸੇ ਘਰ ਪਰਤਣਾ ਚਾਹੁੰਦਾ ਹੈ, ਚਾਹੇ ਇਹ ਘਰ ਇੱਕ ਕੁੱਲੀ ਹੀ ਕਿਉਂ ਨਾ ਹੋਵੇ। ਇਹ ਹਰ ਕਿਸੇ ਲਈ ਅਣ-ਐਲਾਨਿਆ ਸਵਰਗ ਹੁੰਦਾ ਹੈ। ਫਿਰ ਜੇਕਰ ਕੋਈ ਅਚਾਨਕ ਉਸਨੂੰ ਬਿਨ੍ਹਾਂ ਕਸੂਰ ਆਪਣਾ ਇਹ ‘ਸਵਰਗ’ ਛੱਡ ਕੇ ਕਿਤੇ ਹੋਰ ਜਾਣ ਲਈ ਆਖ ਦੇਵੇ ਤਾਂ ਜਜ਼ਬਾਤਾਂ ਦਾ ਛਲਕਣਾ ਕੁਦਰਤੀ ਹੈ।