ਯਾਂ ਪਾਲ ਸਾਰਤਰ ਦੀ ‘The Roads to Freedom’ ਸੀਰੀਜ਼ ਦਾ ਇਹ ਨਾਵਲ ਇੱਕ ਹਿੱਸਾ ਹੈ; ਦੂਸਰੇ ਨਾਵਲ ਹਨ ‘The Reprieve’ ਅਤੇ ‘Troubled Sleep’ ਮਨੁੱਖ ਦੀ ਸੰਪੂਰਨ ਅਜ਼ਾਦੀ ਨੂੰ ਲੇਖਕ ਘਟਨਾਵਾਂ ਰਾਹੀਂ ਬਿਆਨ ਕਰਦਾ ਹੈ ਕਿ ਅਸਲ ਵਿਚ ਮਨੁੱਖ ਦੀ ਸੰਪੂਰਨ ਅਜ਼ਾਦੀ ਗੁੰਝਲ਼ ਵਿਚ ਹੀ ਪਈ ਰਹਿੰਦੀ ਹੈ, ਅਜ਼ਾਦੀ ਜਨੂੰਨ ਤੀਕ ਲੈ ਜਾਣਾ ਤਰਕ ਦੀ ਕਸਵੱਟੀ ਉੱਤੇ ਨਹੀਂ ਉਤਰਦੀ। ਕਿਸੇ ਨਾਲ ਜੁੜ ਕੇ ਰਹਿਣਾ ਜਾਂ ਇਕੱਲੇ ਰਹਿਣਾ ਜ਼ਿੰਦਗੀ ਦੀ ਸੰਪੂਰਨ ਅਜ਼ਾਦੀ ਦਾ ਲਖਾਇਕ ਨਹੀਂ। ਮੇਰੀ ਜਾਚੇ ਮਨੁੱਖ ਨੂੰ ਸੰਪੂਰਨ ਅਜ਼ਾਦੀ ਮਿਲ ਹੀ ਨਹੀਂ ਸਕਦੀ।
ਯਾਂ ਪਾਲ ਸਾਰਤਰ ਉਹ ਵੱਡਾ ਫ਼੍ਰਾਂਸੀਸੀ ਫਿਲਾਸਫ਼ਰ ਤੇ ਸਾਹਿਤਕਾਰ ਸੀ, ਜਿਸਨੇ ਆਪਣੀ ਲਿਖਣ ਕਲਾ ਦੀ ਅਜ਼ਾਦੀ ਲਈ ਤੇ ਕਿਸੇ ਦੇ ਅਹਿਸਾਨ ਤੋਂ ਮੁਕਤ ਰਹਿਣ ਲਈ ਸੰਸਾਰ ਪ੍ਰਸਿੱਧ ਨੋਬਲ ਪੁਰਸਕਾਰ ਠੁਕਰਾ ਦਿੱਤਾ ਸੀ, ਜਿਸ ਦੇ ਸੁਪਨੇ ਹਰ ਛੋਟੇ ਤੇ ਵੱਡੇ ਲੇਖਕ ਨੇ ਲਏ ਹਨ।
- ਗ. ਸ. ਨਕਸ਼ਦੀਪ ਪੰਜਕੋਹਾ
(ਅਨੁਵਾਦਕ)