Indi - eBook Edition
ਕਾਸਟ ਮੈਟਰਜ਼ | Caste Matters

ਕਾਸਟ ਮੈਟਰਜ਼ | Caste Matters

Sold by: Autumn Art
Up to 13% off
Paperback
ISBN: 978-93-47253-78-2
349.00    399.00
Quantity:

ਇਸ ਧਮਾਕੇਦਾਰ ਕਿਤਾਬ ਵਿੱਚ ਸੂਰਜ ਮਿਲਿੰਦ ਯੇਂਗੜੇ, ਆਪਣੇ ਪਰਿਵਾਰ ਦਾ ਪਹਿਲਾ ਪੜ੍ਹਿਆ-ਲਿਖਿਆ ਦਲਿਤ ਵਿਦਵਾਨ, ਜਿਸ ਨੇ ਕਈ ਮਹਾਂਦੀਪਾਂ ਵਿੱਚ ਸਿੱਖਿਆ ਹਾਸਲ ਕੀਤੀ, ਜਾਤ ਬਾਰੇ ਡੂੰਘੀਆਂ ਜੜ੍ਹਾਂ ਜਮਾ ਚੁੱਕੀਆਂ ਧਾਰਨਾਵਾਂ ਨੂੰ ਵੰਗਾਰਦਾ ਹੈ ਅਤੇ ਇਸ ਦੀਆਂ ਇੱਕ-ਇੱਕ ਕਰਕੇ ਕਈ ਪਰਤਾਂ ਖੋਲ੍ਹਦਾ ਹੈ। ਉਹ ਦਲਿਤ ਬਸਤੀ ਵਿੱਚ ਪਲਣ-ਵਧਣ ਦੇ ਆਪਣੇ ਉਹ ਤਜਰਬੇ ਬਿਆਨ ਕਰਦਾ ਹੈ ਜੋ ਅੰਦਰੋਂ ਹਿਲਾ ਕੇ ਰੱਖ ਦਿੰਦੇ ਹਨ, ਉਹ ਬੇਅੰਤ ਬੇਇੱਜ਼ਤੀਆਂ ਜੋ ਦਲਿਤਾਂ ਨੂੰ ਹਰ ਰੋਜ਼ ਝੱਲਣੀਆਂ ਪੈਂਦੀਆਂ ਹਨ, ਅਤੇ ਨਾਲ ਹੀ ਉਹ ਅਦਭੁਤ ਜੇਰਾ, ਜੋ ਉਨ੍ਹਾਂ ਨੂੰ ਆਪਸੀ ਪਿਆਰ ਅਤੇ ਹਾਸੇ-ਠੱਠੇ ਤੋਂ ਮਿਲਦਾ ਹੈ।ਯੇਂਗੜੇ ਦੱਸਦਾ ਹੈ ਕਿ ਰਾਜਨੀਤੀ, ਨੌਕਰਸ਼ਾਹੀ ਅਤੇ ਨਿਆਂਪਾਲਿਕਾ ਵਿੱਚ ਵੀ ਦਲਿਤਾਂ ਦੇ ਰਾਹ ਵਿੱਚ ਇੱਕ ਅਜਿਹੀ ਅਦਿੱਖ ਕੰਧ ਖੜ੍ਹੀ ਹੈ, ਜੋ ਟੱਸ ਤੋਂ ਮੱਸ ਨਹੀਂ ਹੁੰਦੀ। ਇਸ ਦੇ ਨਾਲ-ਨਾਲ ਉਹ ਖ਼ੁਦ ਦਲਿਤ ਭਾਈਚਾਰੇ ਦੇ ਅੰਦਰਲੀਆਂ ਵੰਡੀਆਂ ਦਾ ਵੀ ਪੂਰੀ ਬੇਬਾਕੀ ਅਤੇ ਈਮਾਨਦਾਰੀ ਨਾਲ ਲੇਖਾ-ਜੋਖਾ ਕਰਦਾ ਹੈ — ਉਨ੍ਹਾਂ ਦੀਆਂ ਆਪਸੀ ਜਾਤੀ ਵੰਡਾਂ ਤੋਂ ਲੈ ਕੇ ਉੱਚ-ਵਰਗੀ ਦਲਿਤਾਂ ਦੇ ਵਤੀਰੇ ਤੱਕ, ਅਤੇ ਛੂਆ-ਛਾਤ ਦੇ ਉਨ੍ਹਾਂ ਨਵੇਂ ਦਿਖਾਵੇ ਵਾਲੇ ਰੂਪਾਂ ਤੱਕ ਵੀ, ਜੋ ਅੱਜ ਵੀ ਚੱਲ ਰਹੇ ਹਨ ਅਤੇ ਇਹ ਸਭ ਕੁਝ ਬ੍ਰਾਹਮਣਵਾਦੀ ਸੋਚ ਦੇ ਉਸ ਪ੍ਰਭਾਵ ਹੇਠ ਵਾਪਰਦਾ ਹੈ, ਜਿਸ ਤੋਂ ਬਚ ਨਿਕਲਣਾ ਸੌਖਾ ਨਹੀਂ। ਇਹ ਲੀਹੋਂ ਹਟਵੀਂ ਕਿਤਾਬ ਦਿਖਾਉਂਦੀ ਹੈ ਕਿ ਜਾਤ ਕਿਵੇਂ ਇਨਸਾਨ ਦੀ ਸਿਰਜਣ-ਸ਼ਕਤੀ ਨੂੰ ਕੁਚਲ ਕੇ ਰੱਖ ਦਿੰਦੀ ਹੈ, ਅਤੇ ਕਿਵੇਂ ਇਹ ਦਾਬੇ ਦੇ ਬਾਕੀ ਰੂਪਾਂ ਜਿਵੇਂ ਨਸਲ, ਜਮਾਤ ਅਤੇ ਲਿੰਗ, ਨਾਲ ਹੈਰਾਨ ਕਰ ਦੇਣ ਵਾਲੀ ਹੱਦ ਤੱਕ ਮਿਲਦੀ-ਜੁਲਦੀ ਹੈ। ਕਾਸਟ ਮੈਟਰਜ਼ ਇੱਕੋ ਵੇਲੇ ਨਾ-ਬਰਾਬਰੀ ਉੱਤੇ ਡੂੰਘਾ ਚਿੰਤਨ ਵੀ ਹੈ ਅਤੇ ਇੱਕ ਲਲਕਾਰ ਵੀ। ਕਿਤਾਬ ਦੀ ਦਲੀਲ ਇਹ ਹੈ: ਜਦੋਂ ਤੱਕ ਦਲਿਤ ਸੱਤਾ ਉੱਤੇ ਆਪਣਾ ਹੱਕ ਨਹੀਂ ਜਤਾਉਂਦੇ, ਅਤੇ ਜਦੋਂ ਤੱਕ ਬ੍ਰਾਹਮਣ ਖ਼ੁਦ ਬ੍ਰਾਹਮਣਵਾਦ ਦੇ ਖ਼ਿਲਾਫ਼ ਮੋਢੇ ਨਾਲ ਮੋਢਾ ਜੋੜ ਕੇ ਅਸਲੀ ਬਦਲਾਅ ਨਹੀਂ ਲਿਆਉਂਦੇ, ਉਦੋਂ ਤੱਕ ਜਾਤ ਦੇ ਮਾਇਨੇ ਬਣੇ ਰਹਿਣਗੇ।

Related Books