Indi - eBook Edition
ਰਾਂਝਣ ਯਾਰ  ਤਬੀਬ ਸੁਣੀਂਦਾ | Ranjhan Yaar Tabib Suninda

ਰਾਂਝਣ ਯਾਰ ਤਬੀਬ ਸੁਣੀਂਦਾ | Ranjhan Yaar Tabib Suninda

Sold by: Autumn Art
Up to 25% off
Paperback
ISBN: 978-81-17039-05-2
149.00    199.00
Quantity:

ਜਦੋਂ ਦਿਲ ਦੇ ਕਿਸੇ ਨਿੱਘੇ ਕੋਨੇ ਵਿੱਚ ਸੱਜਣ ਦੀ ਤਾਂਘ ਚਿਣਗ ਬਣ ਕੇ ਜਾਗਦੀ ਏ, ਤਾਂ ਰੂਹ ਆਪ ਹੀਰ ਹੋ ਜਾਂਦੀ ਏ। ਸੋਲ੍ਹਵੀਂ ਸਦੀ ਦੇ ਦਰਵੇਸ਼ ਹੁਸੈਨ ਫ਼ਕੀਰ ਨੇ ਏਸੇ ਹੀਰ ਦੀ ਕੂਕ ਨੂੰ ਪਹਿਲੀ ਵਾਰ ਇਸ਼ਕ ਦੀ ਰਮਜ਼ ਬਣਾਇਆ। ਇਹ ਉਹ ਰਮਜ਼ ਹੈ ਜਿਹੜੀ ਸਦੀਆਂ ਲੰਘ ਜਾਣ ਮਗਰੋਂ ਵੀ ਦੋਹਾਂ ਪੰਜਾਬਾਂ ਦੇ ਸਾਹਾਂ ਵਿੱਚ ਇੱਕੋ ਜਿਹੀ ਮਹਿਕਦੀ ਏ। ਇਸ ਪੁਸਤਕ ਵਿੱਚ ਹੀਰ ਦੇ ਪ੍ਰਸੰਗ ਵਾਲੀਆਂ ਪੰਦਰਾਂ ਕਾਫ਼ੀਆਂ ਰਾਗਾਂ ਦੀ ਮਾਲਾ ਵਿੱਚ ਮਣਕਿਆਂ ਵਾਂਗ ਪਰੋਈਆਂ ਗਈਆਂ ਨੇ। ਇਹ ਸਫ਼ਰ “ਚਿਣਗ ਉਠੀ ਦਿਲਿ ਹੀਰੇ” ਦੀ ਪਹਿਲੀ ਲੋਅ ਤੋਂ ਸ਼ੁਰੂ ਹੁੰਦਾ ਹੈ ਅਤੇ “ਮਾਹੀਂ ਮਾਹੀਂ ਕੂਕਦੀ, ਮੈਂ ਆਪੇ ਰਾਂਝਣ ਹੋਈ” ਦੀ ਅਭੇਦਤਾ ਤੱਕ ਪਹੁੰਚਦਾ ਹੈ। ਇਸ ਰਾਹ ਵਿੱਚ ਰਾਂਝਣ ਦੀ ਝੋਕ ਦਾ ਚਾਅ ਵੀ ਹੈ, ਮਾਂ ਅੱਗੇ ਸਿਦਕ ਦੀ ਅੜੀ ਵੀ, ਜੋਗਣ ਹੋਣ ਦਾ ਹੌਸਲਾ ਵੀ ਅਤੇ ਅਖ਼ੀਰ ਉਹ ਘੜੀ ਵੀ ਜਦੋਂ “ਮਿਲਿਆ ਯਾਰ ਹੋਈ ਰੁਸ਼ਨਾਈ”। ਡਾ. ਲਖਵੀਰ ਲੈਜ਼ੀਆ ਨੇ ਹਰ ਕਾਫ਼ੀ ਦੀ ਪਰਤ ਬੜੇ ਮੋਹ ਅਤੇ ਬਰੀਕੀ ਨਾਲ ਖੋਲ੍ਹੀ ਹੈ। ਹੀਰ ਸਿਰਫ਼ ਇੱਕ ਕਿੱਸੇ ਦੀ ਨਾਇਕਾ ਨਹੀਂ। ਉਹ ਹਰ ਉਸ ਔਰਤ ਦੀ ਅਵਾਜ਼ ਹੈ ਜਿਹੜੀ ਆਪਣੇ ਮਨ ਦੇ ਮਹਿਰਮ ਲਈ ਜੱਗ ਦੀਆਂ ਜ਼ੰਜੀਰਾਂ ਤੋੜ ਦਿੰਦੀ ਹੈ। ਨਾਲ ਹੀ ਉਹ ਸੂਫ਼ੀ ਸਾਧਕ ਦੀ ਰੂਹ ਹੈ, ਜਿਹੜੀ ਸੱਜਣ, ਸਾਧ, ਸਾਂਈਂ, ਸ਼ਹੁ ਅਤੇ ਯਾਰ ਦੀਆਂ ਵਾਦੀਆਂ ਲੰਘ ਕੇ ਇਸ਼ਕ ਵਿੱਚ ਫ਼ਨਾਅ ਹੋ ਜਾਂਦੀ ਹੈ। ਆਓ, ਇਹਨਾਂ ਕਾਫ਼ੀਆਂ ਦੀ ਠੰਢੀ, ਨਿੱਘੀ ਛਾਂ ਹੇਠ ਘੜੀ ਪਲ ਬਹੀਏ। ਆਓ, ਉਸ ਤਬੀਬ ਦੀ ਦੱਸ ਪਾਈਏ ਜਿਸਦੀ ਇੱਕ ਨਜ਼ਰ ਹਰ ਦਰਦ ਦੀ ਦਾਰੂ ਏ। ਹੁਸੈਨ ਦੇ ਉਸ ਭੇਦ ਨੂੰ ਦਿਲ ਨਾਲ ਲਾਈਏ: “ਕਹੈ ਹੁਸੈਨ ਹਯਾਤੀ ਲੋੜੈਂ, ਤਾਂ ਜਿਉਂਦਿਆਂ ਹੀ ਮਰੀਏ।”