Indi - eBook Edition
ਬੁਕਰਨਾਮਾ 1 | Bookernama 1

ਬੁਕਰਨਾਮਾ 1 | Bookernama 1

Sold by: Autumn Art
Up to 20% off
Hardcover
ISBN: 978-93-47253-57-7
499.00    625.00
Quantity:

ਦੁਨੀਆ ਦੇ ਹਰ ਕੋਨੇ 'ਚ ਲਿਖਿਆ ਜਾਣ ਵਾਲਾ ਬਿਹਤਰੀਨ ਸਾਹਿਤ ਹਰ ਸਾਲ ਪਾਠਕਾਂ ਦੀ ਝੋਲੀ ਪੈਂਦਾ ਹੈ। ਜੰਗਾਂ 'ਚ ਫਸੇ ਮੁਲਕ, ਗੁਰਬਤ ਨਾਲ ਜੂਝਦੇ ਕਿਰਦਾਰ, ਇਕਲਾਪਾ ਝੱਲਦੇ ਲੋਕ, ਬੇਸਹਾਰਾ ਬਚਪਨ, ਰੁਲਦਾ ਬੁਢੇਪਾ, ਆਰਥਿਕਤਾ ਦਾ ਬੋਝ, ਹਾਕਮਰਾਨਾਂ ਦੀ ਅਯਾਸ਼ੀ, ਇਸ਼ਕੇ ਦੀਆਂ ਪੀਂਘਾਂ ਪਾਉਂਦੀ ਨੌਜਵਾਨੀ, ਮੰਜ਼ਲਾਂ ਸਰ ਕਰਨ ਲਈ ਜੂਝਦੇ ਯੋਧੇ, ਗਿਆਨ-ਵਿਗਿਆਨ ਦਾ ਵਹਿਣ, ਜਾਤੀ-ਨਸਲੀ ਵਿਤਕਰਾ ਸਹਿੰਦੀ ਲੁਕਾਈ, ਅਧਿਆਤਮਕਤਾ, ਨਵੀਂਆਂ ਪੁਲਾਂਘਾਂ ਪੁੱਟਦੇ ਹਿੰਮਤੀ ਮਨੁੱਖ, ਸਭ ਇਹਨਾਂ ਨਾਵਲਾਂ ਦੇ ਕਥਾਨਕਾਂ 'ਚ ਬਾਕਾਇਦਾ ਦਰਜ ਹਨ। ਨਾਵਲ ਪਾਠਕਾਂ ਨੂੰ ਉਹਨਾਂ ਇਲਾਕਿਆਂ ਦੇ ਅੰਦਰ ਤੱਕ ਦੀ ਸੈਰ ਕਰਵਾ ਦਿੰਦਾ ਹੈ ਜਿਨ੍ਹਾਂ ਨੂੰ ਬਸਤੀਵਾਦ ਨੇ ਦੁਨੀਆ ਦਾ ਹਨੇਰ ਕੋਨਾ ਗਰਦਾਨ ਦਿੱਤਾ ਸੀ। ਕੁਝ ਕੁ ਨਾਵਲਾਂ ਦੇ ਕਥਾਨਕ ਤਾਂ ਨਿਰਾ-ਪੁਰਾ ਰੋਚਕਤਾ ਦਾ ਚਰਮ ਹੈ। ਸੋ ਮਨ ਵਿੱਚ ਖਿਆਲ ਆਇਆ ਕਿ ਪਾਠਕਾਂ ਨੂੰ ਇਸ ਵਹਿਣ ਨਾਲ ਵੀ ਜੋੜਿਆ ਜਾਵੇ।