Indi - eBook Edition
Khawabgah | ਖ਼ਵਾਬਗਾਹ | The House of Dreams

Khawabgah | ਖ਼ਵਾਬਗਾਹ | The House of Dreams

Sold by: Autumn Art
Up to 11% off
Hardcover
ISBN: 978-81-17039-13-7
245.00    275.00
Quantity:

ਸਰਬਪ੍ਰੀਤ ਸਿੰਘ ਦੀ ਸ਼ਾਇਰੀ ਵਿਚ ਤਮਾਮ ਭਾਰਤੀ/ਪੂਰਬੀ ਅਧਿਆਤਮਕ ਪੱਧਤੀਆਂ ਤੇ ਪਰੰਪਰਾਵਾਂ ਆਪਸ ਵਿਚ ਪੀਢੀ ਤਰ੍ਹਾਂ ਗੁੰਦੀਆਂ ਪਈਆਂ ਹਨ। ਸ਼ੈਲੀ, ਸ਼ਬਦਾਵਲੀ ਤੇ ਬਿੰਬਾਵਲੀ ਨੂੰ ਵਾਚਦਿਆਂ ਪਹਿਲੀ ਨਜ਼ਰੇ ਮਹਿਜ਼ ਸੂਫ਼ੀ ਪ੍ਰਤੀਤ ਹੁੰਦੀ ਇਹ ਕਵਿਤਾ, ਜੋ ਇਹ ਹੈ ਵੀ, ਆਪਣੇ ਅੰਦਰ ਨਿਹਿਤ ਕੁਝ ਲੁਪਤ ਕੰਬਣੀਆਂ ਦੇ ਬੂਤੇ ਗੁਰਮੱਤ, ਜੋਗਮੱਤ ਤੇ ਵੇਦਾਂਤ ਤੀਕ ਵੀ ਰਸਾਈ ਕਰਦੀ ਨਜ਼ਰੀਂ ਪੈਂਦੀ ਹੈ। ਗੁਰਬਾਣੀ,ਸੂਫ਼ੀ ਤੇ ਕਿੱਸਾ-ਕਾਵਿ ਦਾ ਗਹਿਨ ਅਧਿਐਨ ਕਰਦਿਆਂ ਇਨ੍ਹਾਂ ਵਿਚਲਾ ਮਹੀਨ ਜੁਜ਼ ਸਹਿਜੇ ਹੀ ਸਾਡੇ ਕਵੀ ਦੇ ਲਹੂ ਅੰਦਰ ਸਰਾਇਤ ਕਰ ਗਿਆ ਹੈ ਜੋ ਉਸਦੀ ਹਿੱਕ ਵਿਚ ਪ੍ਰਜ੍ਵਲਿਤ ਤਾਂਘ ਦੀ ਅਗਨੀ ਤੇ ਧਿਆਨ ਦੇ ਭਾਂਡੇ ਵਿਚਦੀ ਕਸ਼ੀਦ ਹੋ ਕੇ ਸਫ਼ਿਆਂ ’ਤੇ ਵਹਿ ਤੁਰਿਆ ਹੈ। ਇਹ ਕਵਿਤਾਵਾਂ ਇੰਦ੍ਰਿਆਵੀ ਦਿਸਹੱਦਿਆਂ ਤੋਂ ਪਾਰ ਵਸਦੇ ਜਹਾਨ ਵੱਲ ਅਗਰਸਰ ਇਕ ਜੋਗੀ ਦੇ ਸੁਬਕ ਪਦ-ਚਿੰਨ੍ਹ ਹਨ ਜੋ ਪਾਠਕ, ਵਿਸ਼ੇਸ਼ ਕਰ ਕੇ ਆਪਣੇ ਮੂਲ ਨਾਲੋਂ ਟੁੱਟੀ ਅਜੋਕੀ ਪੀੜ੍ਹੀ ਲਈ ਚਿੰਤਨ ਦੀਆਂ ਨਵੀਂਆਂ ਬਾਰੀਆਂ ਖੋਲ੍ਹਦੇ ਹਨ। ਇਸ ਮੰਤਵ ਲਈ ਪੁਸਤਕ ਵਿਚ ਦਰਜ ਇਨ੍ਹਾਂ ਕਵਿਤਾਵਾਂ ਦਾ ਅੰਗਰੇਜ਼ੀ ਅਨੁਵਾਦ ਵੀ ਨਿਸ਼ਚੇ ਹੀ ਬੜਾ ਮਦਦਗਾਰ ਸਾਬਤ ਹੋਵੇਗਾ। ਖ਼ਵਾਬਗਾਹ ਸਾਡੇ ਸਨਮੁਖ ਐਨ ਉਸ ਵਕਤ ਨਮੂਦਾਰ ਹੋਈ ਕਾਵਿ-ਕਿਤਾਬ ਹੈ ਜਦੋਂ ਇਸਦੀ ਸੱਚਮੁੱਚ ਲੋੜ ਸੀ। ਮੈਂ ਇਸਦਾ ਦਿਲੋਂ ਸੁਆਗਤ ਕਰਦਾ ਹਾਂ। — ਵਿਜੇ ਵਿਵੇਕ